22.5 C
Patiāla
Friday, September 13, 2024

'ਜਨਤਾ ਕਰਫਿਊ' 'ਚ ਗੁਰਦਾਸ ਮਾਨ ਨੇ ਛੱਤ 'ਤੇ ਚੜ੍ਹ ਵਜਾਈ ਡਫਲੀ, ਕਈ ਫ਼ਿਲਮੀ ਸਿਤਾਰਿਆਂ ਨੇ ਵਜਾਈ ਤਾੜੀ

Must read


ਕੋਰੋਨਾ ਵਾਇਰਸ ਵਿਰੁੱਧ ਜੰਗ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ‘ਜਨਤਾ ਕਰਫਿਊ’ ਵਾਲੇ ਦਿਨ ਸ਼ਾਮੀ 5 ਵਜੇ ਪੰਜ ਮਿੰਟ ਤਕ ਤਾੜੀਆਂ ਅਤੇ ਥਾਲੀਆਂ ਵਜਾਉਣ ਦੀ ਅਪੀਲ ਕੀਤੀ ਸੀ ਅਤੇ ਲੋਕਾਂ ਨੇ ਜ਼ੋਰ-ਸ਼ੋਰ ਨਾਲ ਉਨ੍ਹਾਂ ਦਾ ਸਮਰਥਨ ਵੀ ਕੀਤਾ। ਬਾਲੀਵੁੱਡ ਅਤੇ ਪੰਜਾਬੀ ਫ਼ਿਲਮਾਂ ਦੇ ਸਿਤਾਰਿਆਂ ਨੇ ਵੀ ਆਪਣੇ ਵੀਡੀਓਜ਼ ਇੰਸਟਾਗ੍ਰਾਮ ‘ਤੇ ਪੋਸਟ ਕੀਤੇ।
 

 

ਗੁਰਦਾਸ ਮਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ‘ਚ ਉਹ ਛੱਤ ‘ਤੇ ਖੜੇ ਹੋ ਕੇ ਡਫ਼ਲੀ ਵਜਾ ਰਹੇ ਹਨ। ਉੱਧਰ ਬਿਗ ਬੌਸ ਫੇਮ ਅਤੇ ਪੰਜਾਬੀ ਗਾਇਕਾ ਤੇ ਮਾਡਲ ਹਿਮਾਂਸ਼ੀ ਖੁਰਾਨਾ ਵੀ ਆਪਣੇ ਘਰ ਦੀ ਬਾਲਕੋਨੀ ‘ਚ ਖੜ ਕੇ ਤਾੜੀਆਂ ਮਾਰਦੀ ਵਿਖਾਈ ਦਿੱਤੀ।
 

 

ਗੁਰਦਾਸ ਮਾਨ ਨੇ ਜਨਤਾ ਕਰਫਿਊ ਦੌਰਾਨ ਵੀਡੀਓ ਸ਼ੂਟ ਕਰਦਿਆਂ ਲਿਖਿਆ, “ਉਹ ਸਾਰੇ ਡਾਕਟਰਾਂ, ਨਰਸਾਂ, ਫ਼ੌਜੀਆਂ, ਪੁਲਿਸ, ਏਅਰਲਾਈਨ ਮੁਲਾਜ਼ਮਾਂ, ਟਰਾਂਸਪੋਰਟਰਾਂ, ਕੈਮਿਸਟ ਦੁਕਾਨਦਾਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ। ਇਸ ਘੜੀ ਵਿੱਚ ਉਹ ਆਪਣੇ ਬਾਰੇ ਨਹੀਂ ਸੋਚ ਰਹੇ, ਦੂਜਿਆਂ ਬਾਰੇ ਸੋਚ ਰਹੇ ਹਨ। ਪ੍ਰਮਾਤਮਾ ਤੁਹਾਡੀ ਅਤੇ ਸਾਰੇ ਸੰਸਾਰ ਦੀ ਰੱਖਿਆ ਕਰੇ।”
 

 

ਅਕਸ਼ੇ ਵੱਲੋਂ ਕਮਾਂਡੋਜ਼ ਨੂੰ ਸਲਾਮ 
ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਨੇ ਆਪਣੇ ਟਵਿੱਟਰ ਅਕਾਉਂਟ ਤੋਂ ਇੱਕ ਵੀਡੀਓ ਸ਼ੇਅਰ ਕੀਤੀ ਹੈ ਅਤੇ ਇਸ ਕੰਮ ਲਈ ਲੋਕਾਂ ਦੀ ਪ੍ਰਸ਼ੰਸਾ ਕੀਤੀ ਹੈ। ਅਕਸ਼ੇ ਕੁਮਾਰ ਨੇ ਟਵਿੱਟਰ ‘ਤੇ ਅਪਲੋਡ ਕੀਤੀ ਗਈ ਵੀਡੀਓ ਵਿੱਚ ਉਹ ਆਪਣੇ ਘਰ ਦੀ ਚਾਰਦੀਵਾਰੀ ‘ਤੇ ਖੜ੍ਹੇ ਹੋ ਕੇ ਤਾੜੀਆਂ ਮਾਰਦੇ ਵਿਖਾਈ ਦੇ ਰਹੇ ਹਨ। ਅਕਸ਼ੇ ਦੇ ਨਾਲ ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਅਤੇ ਫ਼ਿਲਮ ਨਿਰਮਾਤਾ ਸਾਜ਼ਿਦ ਨਾਡੀਆਡਵਾਲਾ ਵੀ ਇਸ ਵੀਡੀਓ ‘ਚ ਤਾੜੀਆਂ ਮਾਰ ਰਹੇ ਹਨ।

 

 

ਭੂਮੀ ਪੇਡਨੇਕਰ ਨੇ ਤਾੜੀਆਂ ਮਾਰੀਆਂ
ਬਾਲੀਵੁੱਡ ਅਦਾਕਾਰ ਭੂਮੀ ਪੇਡਨੇਕਰ ਨੇ ਇਸ ਮੌਕੇ ਤਾੜੀਆਂ ਮਾਰਦੇ ਹੋਏ ਦੇਸ਼ ਦੇ ਜਵਾਨਾਂ ਦਾ ਧੰਨਵਾਦ ਕੀਤਾ। ਵੀਡੀਓ ਸਾਂਝੀ ਕਰਦਿਆਂ ਭੂਮੀ ਨੇ ਲਿਖਿਆ, “ਦੇਸ਼ ਦੇ ਫ਼ੌਜੀਆਂ, ਡਾਕਟਰਾਂ, ਮੈਡੀਕਲ ਸਟਾਫ਼ ਅਤੇ ਉਨ੍ਹਾਂ ਸਾਰਿਆਂ ਨੂੰ ਮੇਰਾ ਸਲਾਮ ਜੋ ਇਸ ਮਹਾਂਮਾਰੀ ਨਾਲ ਲੜਨ ਵਿੱਚ ਅਣਥੱਕ ਮਿਹਨਤ ਕਰ ਰਹੇ ਹਨ।”

 

 

ਤਮੰਨਾ ਭਾਟੀਆ ਨੇ ਵੀ ਵਜਾਈ ਤਾੜੀਆਂ  
ਬਾਹੁਬਲੀ ਫੇਮ ਅਦਾਕਾਰਾ ਤਮੰਨਾ ਭਾਟੀਆ ਨੇ ਵੀ ਆਪਣੇ ਇੰਸਟਾਗ੍ਰਾਮ ‘ਤੇ ਚੱਮਚ ਨਾਲ ਪਤੀਲਾ ਵਜਾਉਂਦੇ ਆਪਣੀ ਇੱਕ ਵੀਡੀਓ ਨੂੰ ਸਾਂਝਾ ਕੀਤਾ ਹੈ, ਜੋ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

 

 

ਅਨੁਪਮ ਖੇਰ ਨੇ ਵਜਾਈ ਥਾਲੀ 
ਅਨੁਪਮ ਖੇਰ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ, ਜਿਸ ‘ਚ ਉਹ ਥਾਲੀ ਵਜਾਉਂਦੇ ਦਿਖਾਈ ਦੇ ਰਹੇ ਹਨ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਲਿਖਿਆ, “ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਨ ਦਾ ਸਮਾਂ ਆ ਗਿਆ ਹੈ, ਜਿਹੜੇ ਇਸ ਮੁਸ਼ਕਲ ਸਮੇਂ ‘ਚ ਅਣਥੱਕ ਅਤੇ ਨਿਰਸਵਾਰਥ ਨਾਲ ਸਾਡੀ ਸਹਾਇਤਾ ਕਰ ਰਹੇ ਹਨ। ਸਾਰਾ ਦੇਸ਼ ਸ਼ੁਕਰਗੁਜ਼ਾਰ ਦੀ ਆਵਾਜ਼ ਨਾਲ ਗੂੰਜਿਆ ਰਿਹਾ ਹੈ। ਸਾਨੂੰ ਸਾਰਿਆਂ ਨੂੰ ਇਕੱਠੇ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ।”

 

 

ਬਿਪਾਸ਼ਾ ਬਾਸੂ ਨੇ ਪਤੀ ਕਰਨ ਸਿੰਘ ਗਰੋਵਰ ਨਾਲ ਵਜਾਈ ਥਾਲੀ 
ਬਿਪਾਸ਼ਾ ਬਾਸੂ ਨੇ ਆਪਣੇ ਪਤੀ ਕਰਨ ਸਿੰਘ ਨਾਲ ਥਾਲੀ ਵਜਾ ਕੇ ਦੇਸ਼ ਦੇ ਸੈਨਿਕਾਂ, ਡਾਕਟਰਾਂ ਅਤੇ ਮੈਡੀਕਲ ਸਟਾਫ਼ ਦਾ ਧੰਨਵਾਦ ਕੀਤਾ। ਵੀਡੀਓ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਦੇਸ਼ ਦੀ ਏਕਤਾ ‘ਤੇ ਖੁਸ਼ੀ ਵੀ ਜ਼ਾਹਰ ਕੀਤੀ।





News Source link

- Advertisement -

More articles

- Advertisement -

Latest article