18.2 C
Patiāla
Monday, March 27, 2023

ਆਈਪੀਐੱਲ: ਪੰਜਾਬ ਕਿੰਗਜ਼ ਦੀ ਰੋਮਾਂਚਕ ਜਿੱਤ

Must read


ਮੁੰਬਈ, 27 ਮਾਰਚ

ਪੰਜਾਬ ਕਿੰਗਜ਼ ਨੇ ਅੱਜ ਇੱਥੇ ਆਈਪੀਐੱਲ ਮੈਚ ਵਿੱਚ ਰੌਇਲ ਚੈਲੰਜਰਜ਼ ਬੰਗਲੁਰੂ (ਆਰਸੀਬੀ) ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਆਰਸੀਬੀ ਦੇ ਕਪਤਾਨ ਫਾਫ ਡੂ ਪਲੇਸਿਸ ਨੇ ਹਮਲਾਵਰ ਪਾਰੀ ਖੇਡੀ ਅਤੇ ਸਾਬਕਾ ਕਪਤਾਨ ਵਿਰਾਟ ਕੋਹਲੀ (41 ਦੌੜਾਂ) ਨਾਲ ਦੂਜੀ ਵਿਕਟ ਲਈ 118 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ ਦੋ ਵਿਕਟਾਂ ’ਤੇ 205 ਦੌੜਾਂ ਬਣਾਈਆਂ। ਡੂਪਲੇਸਿਸ ਨੇ ਆਪਣੀ 88 ਦੌੜਾਂ ਦੀ ਪਾਰੀ ਵਿੱਚ ਸੱਤ ਛੱਕੇ ਤੇ ਚਾਰ ਚੌਕੇ ਜੜੇ। ਪੰਜਾਬ ਕਿੰਗਜ਼ ਦੇ ਗੇਂਦਬਾਜ਼ ਰਾਹੁਲ ਚਾਹਰ ਅਤੇ ਅਰਸ਼ਦੀਪ ਸਿੰਘ ਨੇ ਇੱਕ-ਇੱਕ ਵਿਕਟ ਲਈ। ਟੀਚੇ ਦਾ ਪਿੱਛਾ ਕਰਦਿਆਂ ਪੰਜਾਬ ਕਿੰਗਜ਼ ਨੇ 19 ਓਵਰਾਂ ਵਿੱਚ ਪੰਜ ਵਿਕਟਾਂ ਗੁਆ ਕੇ 208 ਦੌੜਾਂ ਬਣਾਈਆਂ। ਇਸ ਰੋਮਾਂਚਕ ਮੁਕਾਬਲੇ ਵਿੱਚ ਸ਼ਾਹਰੁਖ਼ ਖ਼ਾਨ (24) ਅਤੇ ਓਡੀਨ ਸਮਿਥ  (25) ਨੇ ਆਪਣੀ ਟੀਮ ਨੂੰ ਜਿੱਤ ਤੱਕ ਪਹੁੰਚਾਇਆ। ਪੰਜਾਬ ਦੇ ਕਪਤਾਨ ਮਯੰਕ ਅਗਰਵਾਲ ਨੇ 32 ਦੌੜਾਂ, ਜਦੋਂਕਿ ਸ਼ਿਖਰ ਧਵਨ ਤੇ ਭਾਨੂਕਾ ਰਾਜਪਕਸਾ ਨੇ 43-43 ਦੌੜਾਂ ਦਾ ਯੋਗਦਾਨ ਪਾਇਆ। ਆਰਸੀਬੀ ਵੱਲੋਂ ਮੁਹੰਮਦ ਸਿਰਾਜ ਨੇ ਦੋ, ਅਕਾਸ਼ਦੀਪ, ਵਾਨਿੰਦੂ ਹਸਰੰਗਾ, ਹਰਸ਼ਲ ਪਟੇਲ ਨੇ ਇੱਕ ਇੱਕ ਵਿਕਟ ਲਈ।

ਫਾਫ ਡੂ ਪਲੇਸਿਸ ਪੰਜਾਬ ਕਿੰਗਜ਼ ਖ਼ਿਲਾਫ਼ ਸ਼ਾਟ ਮਾਰਦਾ ਹੋਇਆ। -ਫੋਟੋ: ਪੀਟੀਆਈ

News Source link

- Advertisement -

More articles

- Advertisement -

Latest article