18.1 C
Patiāla
Friday, March 24, 2023

ਮਹਿਲਾ ਕੈਦੀ ਵੱਲੋਂ ਆਤਮਹੱਤਿਆ ਦੀ ਕੋਸ਼ਿਸ਼

Must read


ਨਿੱਜੀ ਪੱਤਰ ਪ੍ਰੇਰਕ

ਗੁਰਦਾਸਪੁਰ, 25 ਮਾਰਚ

ਹੱਤਿਆ ਦੇ ਮਾਮਲੇ ਵਿੱਚ ਇੱਥੋਂ ਦੀ ਕੇਂਦਰੀ ਜੇਲ੍ਹ ਵਿੱਚ 20 ਸਾਲ ਦੀ ਸਜ਼ਾ ਕੱਟ ਰਹੀ ਔਰਤ ਨੇ ਅੱਜ ਗੁਸਲਖਾਨੇ ਦੇ ਰੌਸ਼ਨਦਾਨ ਨਾਲ ਚੁੰਨੀ ਬੰਨ੍ਹ ਕੇ ਫਾਹਾ ਲੈਣ ਦੀ ਕੋਸ਼ਿਸ਼ ਕੀਤੀ। ਉਸ ਨੂੰ ਸਿਵਲ ਹਸਪਤਾਲ ਗੁਰਦਾਸਪੁਰ ‘ਚ ਦਾਖ਼ਲ ਕਰਵਾਇਆ ਗਿਆ ਹੈ। ਇਸ ਔਰਤ ਦੀ ਪਛਾਣ ਮਨਿੰਦਰ ਕੌਰ ਵਾਸੀ ਗੁਰਦਾਸਪੁਰ ਵਜੋਂ ਹੋਈ ਹੈ। ਦੱਸਣਯੋਗ ਹੈ ਕਿ ਮਨਿੰਦਰ ਕੌਰ ਨੇ 19 ਜੂਨ 2018 ਨੂੰ ਆਪਣੇ ਸਹੁਰੇ ਦਲਜੀਤ ਸਿੰਘ ਦੇ ਸਿਰ ‘ਚ ਲੋਹੇ ਦੀ ਰਾਡ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਸੀ। ਕੇਂਦਰੀ ਜੇਲ੍ਹ ਤੋਂ ਹਸਪਤਾਲ ਲੈ ਕੇ ਆਈ ਸਬ-ਇੰਸਪੈਕਟਰ ਬਲਵਿੰਦਰ ਕੌਰ ਨੇ ਦੱਸਿਆ ਕਿ ਦੁਪਹਿਰ ਕਰੀਬ ਇੱਕ ਵਜੇ ਮਨਿੰਦਰ ਕੌਰ ਨੇ ਜੇਲ੍ਹ ਦੇ ਫੋਨ ਤੋਂ ਕਿਸੇ ਨਾਲ ਗੱਲ ਕੀਤੀ ਜਿਸ ਮਗਰੋਂ ਉਸ ਨੇ ਖ਼ੁਦਕੁਸ਼ੀ ਦੀ ਇਹ ਕੋਸ਼ਿਸ਼ ਕੀਤੀ ਹੈ।News Source link

- Advertisement -

More articles

- Advertisement -

Latest article