ਸੰਯੁਕਤ ਰਾਸ਼ਟਰ, 21 ਮਾਰਚ
ਭਾਰਤੀ ਅਰਥਸ਼ਾਸਤਰੀ ਜਯਤੀ ਘੋਸ਼ ਨੂੰ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਬਹੁਲਵਾਦ ਬਾਰੇ ਇਕ ਨਵੇਂ ਉੱਚ ਪੱਧਰੀ ਸਲਾਹਕਾਰ ਬੋਰਡ ’ਚ ਨਿਯੁਕਤ ਕੀਤਾ ਹੈ। ਘੋਸ਼ (66) ਯੂਨੀਵਰਸਿਟੀ ਆਫ਼ ਮੈਸਾਚੁਸੈਟਸ ਐਮਹਰਸਟ ’ਚ ਪ੍ਰੋਫ਼ੈਸਰ ਹਨ। ਉਹ ਪਹਿਲਾਂ ਜਵਾਹਰਲਾਲ ਨਹਿਰੂ ਯੂਨੀਵਰਸਿਟੀ ’ਚ ਸਕੂਲ ਆਫ਼ ਸੋਸ਼ਲ ਸਾਇੰਸਿਜ਼ ’ਚ ਆਰਥਿਕ ਅਧਿਐਨ ਅਤੇ ਯੋਜਨਾ ਕੇਂਦਰ ਦੀ ਚੇਅਰਪਰਸਨ ਅਤੇ ਅਰਥਸ਼ਾਸਤਰ ਦੀ ਪ੍ਰੋਫ਼ੈਸਰ ਰਹਿ ਚੁੱਕੀ ਹੈ। ਉਹ ਅਰਥਚਾਰੇ ਅਤੇ ਸਮਾਜਿਕ ਮਾਮਲਿਆਂ ਬਾਰੇ ਸੰਯੁਕਤ ਰਾਸ਼ਟਰ ਦੇ ਉੱਚ ਪੱਧਰੀ ਸਲਾਹਕਾਰ ਬੋਰਡ ਦੀ ਵੀ ਮੈਂਬਰ ਹਨ। ਸੰਯੁਕਤ ਰਾਸ਼ਟਰ ਮੁਖੀ ਨੇ ਬੀਤੇ ਸ਼ੁੱਕਰਵਾਰ ਨੂੰ ਬਹੁਲਵਾਦ ਬਾਰੇ ਸਲਾਹਕਾਰ ਬੋਰਡ ਦੀ ਸਥਾਪਨਾ ਦਾ ਐਲਾਨ ਕੀਤਾ ਸੀ ਜਿਸ ਦੀ ਸਹਿ ਪ੍ਰਧਾਨਗੀ ਨੋਬੇਲ ਪੁਰਸਕਾਰ ਜੇਤੂ ਐਲੇਨ ਜੌਹਨਸਨ ਸਰਲੀਫ਼ ਤੇ ਸਵੀਡਨ ਦੇ ਸਾਬਕਾ ਪ੍ਰਧਾਨ ਮੰਤਰੀ ਸਟੀਫ਼ਨ ਲੋਫਵੇਨ ਕਰਨਗੇ। -ਪੀਟੀਆਈ
News Source link
#ਭਰਤ #ਅਰਥਸ਼ਸਤਰ #ਜਯਤ #ਘਸ਼ #ਸਯਕਤ #ਰਸ਼ਟਰ #ਦ #ਉਚ #ਪਧਰ #ਸਲਹਕਰ #ਬਰਡ #ਵਚ #ਸ਼ਮਲ