ਆਤਿਸ਼ ਗੁਪਤਾ
ਚੰਡੀਗੜ੍ਹ, 24 ਮਾਰਚ
ਪੰਜਾਬ ਰੋਡਵੇਜ਼ ਪਨਬੱਸ/ਪੀਆਰਟੀਸੀ ਕੰਟਰੈਕਟਰ ਵਰਕਰਜ਼ ਯੂਨੀਅਨ ਨੇ ਇਥੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਨਾਲ ਮੁਲਾਕਾਤ ਕੀਤੀ। ਯੂਨੀਅਨ ਆਗੂਆਂ ਨੇ ਦੱਸਿਆ ਕਿ ਪੀਆਰਟੀਸੀ ਵਿੱਚ ਸਾਲ 2007 ਤੋਂ ਆਊਟਸੋਰਸ ’ਤੇ ਭਰਤੀ ਕੀਤੀ ਗਈ ਸੀ, ਜਿਨ੍ਹਾਂ ਨੂੰ ਹਾਲੇ ਤੱਕ ਰੈਗੂਲਰ ਨਹੀਂ ਕੀਤਾ ਗਿਆ ਹੈ। ਇਸ ਵਿੱਚ ਡਰਾਈਵਰ, ਕੰਡਕਟਰ, ਡਾਟਾ ਐਂਟਰੀ ਅਪਰੇਟਰ, ਵਰਕਸ਼ਾਪ, ਐਡਵਾਂਸ ਬੁਕਿੰਗ ਅਤੇ ਹੋਰ ਸਟਾਫ਼ ਸ਼ਾਮਲ ਹੈ। ਉਨ੍ਹਾਂ ਮੰਗ ਕੀਤੀ ਕਿ ਪੀਆਰਟੀਸੀ ਅਤੇ ਪਨਬਸ ’ਚ ਕੰਟਰੈਕਟ ਅਤੇ ਆਊਟਸੋਸ ਮੁਲਾਜ਼ਮਾਂ ਨੂੰ ਰੈਲੂਗਲਰ ਕੀਤਾ ਜਾਵੇ।