ਨਵੀਂ ਦਿੱਲੀ: ਪੈਟਰੋਲ ਤੇ ਡੀਜ਼ਲ ਦੀ ਕੀਮਤ ਅੱਜ ਮੁੜ 80 ਪੈਸੇ ਪ੍ਰਤੀ ਲਿਟਰ ਵਧਾ ਦਿੱਤੀ ਗਈ। ਪਿਛਲੇ ਚਾਰ ਦਿਨਾਂ ਵਿਚ ਇਹ ਤੀਜਾ ਵਾਧਾ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਕੀਮਤਾਂ ਵਿਚ ਵਾਧਾ ਰੋਕ ਦਿੱਤਾ ਗਿਆ ਸੀ ਜਦਕਿ ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਧਦੀਆਂ ਰਹੀਆਂ। ਹੁਣ ਇਸ ਘਾਟੇ ਨੂੰ ਪੂਰਨ ਲਈ ਤੇਲ ਕੀਮਤਾਂ ਵਿਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। ਦਿੱਲੀ ਵਿਚ ਪੈਟਰੋਲ ਦੀ ਕੀਮਤ ਅੱਜ 97.81 ਰੁਪਏ ਪ੍ਰਤੀ ਲਿਟਰ ਹੋ ਗਈ ਜਦਕਿ ਇਕ ਦਿਨ ਪਹਿਲਾਂ ਇਹ 97.01 ਰੁਪਏ ਸੀ। -ਪੀਟੀਆਈ