ਕੰਨੜ ਟੀਵੀ ਦੀ ਮਸ਼ਹੂਰ ਅਦਾਕਾਰਾ ਮੇਬੀਨਾ ਮਾਈਕਲ ਦੀ ਇੱਕ ਸੜਕ ਹਾਦਸੇ ‘ਚ ਮੌਤ ਹੋ ਗਈ। ਉਹ ਸਿਰਫ਼ 22 ਸਾਲ ਦੀ ਸੀ। ਉਨ੍ਹਾਂ ਦੀ ਮੌਤ ਦਾ ਕਾਰਨ ਸੜਕ ਹਾਦਸਾ ਹੈ। ਖਬਰਾਂ ਦੇ ਅਨੁਸਾਰ ਬੀਤੇ ਦਿਨੀਂ ਉਹ ਆਪਣੇ ਹੋਮਟਾਊਨ ਮੇਡੀਕੇਰੀ ਜਾ ਰਹੀ ਸੀ। ਇਸ ਕੰਨੜ ਅਦਾਕਾਰਾ ਨੇ ਮਸ਼ਹੂਰ ਰਿਐਲਿਟੀ ਸ਼ੋਅ ‘ਪਿਆਤੇ ਹੁਦਗੀਰ ਹੱਲੀ ਲਾਈਫ ਸੀਜ਼ਨ-4’ ਦਾ ਖਿਤਾਬ ਜਿੱਤਿਆ ਸੀ। ਮੇਬੀਨਾ ਕੰਨੜ ਟੀਵੀ ਇੰਡਸਟਰੀ ‘ਚ ਕਾਫ਼ੀ ਮਸ਼ਹੂਰ ਸੀ। ਉਨ੍ਹਾਂ ਦੀ ਅਚਾਨਕ ਮੌਤ ਨਾਲ ਕੰਨੜ ਟੀਵੀ ਇੰਡਸਟਰੀ ਸੋਗ ‘ਚ ਹੈ।
ਸੂਤਰਾਂ ਅਨੁਸਾਰ ਮੇਬੀਨਾ ਆਪਣੇ ਦੋਸਤਾਂ ਨਾਲ ਮੇਡੀਕੇਰੀ ਜਾ ਰਹੀ ਸੀ। ਅਚਾਨਕ ਉਨ੍ਹਾਂ ਦੀ ਕਾਰ ਇੱਕ ਟਰੈਕਟਰ ਨਾਲ ਟਕਰਾ ਗਈ। ਆਸਪਾਸ ਦੇ ਲੋਕਾਂ ਨੇ ਤੁਰੰਤ ਮੇਬੀਨਾ ਤੇ ਉਸ ਦੇ ਦੋਸਤਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ, ਜਿੱਥੇ ਇਲਾਜ ਦੌਰਾਨ ਮੇਬੀਨਾ ਦੀ ਮੌਤ ਹੋ ਗਈ। ਉਨ੍ਹਾਂ ਦੇ ਦੋਸਤਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
Shock to hear the sudden demise of one of my favourite contestant and winner of phhl 4 ..mebina,soo young and full of life,can’t digest the fact..my prayers for her family to get over the tragedy🙏🙏 pic.twitter.com/KuB0UdsWnz
— Akul Balaji (@AkulBalaji) May 27, 2020
ਬੰਗਲੁਰੂ ਪੁਲਿਸ ਥਾਣੇ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਇਸ ਹਾਦਸੇ ਦੀ ਜਾਂਚ ਕਰ ਰਹੀ ਹੈ। ਮੇਬੀਨਾ ਦੇ ਅਚਾਨਕ ਦੁਨੀਆ ‘ਚੋਂ ਚਲੇ ਜਾਣ ਕਾਰਨ ਉਨ੍ਹਾਂ ਦਾ ਪਰਿਵਾਰ, ਦੋਸਤਾਂ ਅਤੇ ਟੈਲੀਵਿਜ਼ਨ ਇੰਡਸਟਰੀ ਨੂੰ ਵੱਡਾ ਝਟਕਾ ਲੱਗਾ ਹੈ।
ਕੰਨੜ ਟੀਵੀ ਇੰਡਸਟਰੀ ਦੇ ਬਹੁਤ ਸਾਰੇ ਲੋਕਾਂ ਨੇ ਮੇਬੀਨਾ ਨੂੰ ਮੀਡੀਆ ਰਾਹੀਂ ਸ਼ਰਧਾਂਜਲੀ ਭੇਟ ਕੀਤੀ। ‘ਪਿਆਤੇ ਹੁਦਗੀਰ ਹੱਲੀ ਲਾਈਫ ਸੀਜ਼ਨ-4’ ਦੀ ਮੇਜ਼ਬਾਨੀ ਕਰਨ ਵਾਲੇ ਅਕੁਲ ਬਾਲਾਜੀ ਨੇ ਉਨ੍ਹਾਂ ਦੇ ਦੇਹਾਂਤ ‘ਤੇ ਦੁੱਖ ਜ਼ਾਹਰ ਕੀਤਾ। ਅਕੁਲ ਨੇ ਸ਼ੋਅ ਦੇ ਵਿਨਿੰਗ ਮੂਮੈਂਟ ਦੀ ਇੱਕ ਤਸਵੀਰ ਸ਼ੇਅਰ ਕਰਕੇ ਮੇਬੀਨਾ ਨੂੰ ਯਾਦ ਕੀਤਾ।