ਇਸਲਾਮਾਬਾਦ, 26 ਮਾਰਚ
ਅਫ਼ਗਾਨਿਸਤਾਨ ਦੇ ਤਾਲਿਬਾਨ ਸ਼ਾਸਕਾਂ ਨੇ ਦਰਜਨਾਂ ਮਹਿਲਾਵਾਂ ਨੂੰ ਕਈ ਉਡਾਣਾਂ ’ਚ ਸਵਾਰ ਹੋਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਨ੍ਹਾਂ ਨਾਲ ਕੋਈ ਪੁਰਸ਼ ਸਰਪ੍ਰਸਤ ਨਹੀਂ ਸੀ। ਦੋ ਅਫ਼ਗਾਨ ਹਵਾਈ ਸੇਵਾਵਾਂ ਦੇ ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਘਰੇਲੂ ਤੇ ਕੌਮਾਂਤਰੀ ਉਡਾਣਾਂ ’ਚ ਸਵਾਰ ਹੋਣ ਲਈ ਬੀਤੇ ਦਿਨ ਕਾਬੁਲ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਪਹੁੰਚੀਆਂ ਦਰਜਨਾਂ ਮਹਿਲਾਵਾਂ ਨੂੰ ਕਿਹਾ ਗਿਆ ਕਿ ਉਹ ਇੱਕ ਪੁਰਸ਼ ਸਰਪ੍ਰਸਤ ਤੋਂ ਬਿਨਾਂ ਯਾਤਰਾ ਨਹੀਂ ਕਰ ਸਕਦੀਆਂ। ਇਨ੍ਹਾਂ ’ਚੋਂ ਕੁਝ ਮਹਿਲਾਵਾਂ ਕੋਲ ਦੋਹਰੀ ਨਾਗਰਿਕਤਾ ਸੀ ਤੇ ਉਹ ਕਿਸੇ ਹੋਰ ਮੁਲਕ ਸਥਿਤ ਆਪਣੇ ਘਰ ਜਾ ਰਹੀਆਂ ਸਨ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹੁਕਮ ਤਾਲਿਬਾਨ ਲੀਡਰਸ਼ਿਪ ਵੱਲੋਂ ਦਿੱਤੇ ਗਏ ਹਨ। -ਏਪੀ