23 C
Patiāla
Saturday, April 20, 2024

Punjab Ghar Ghar Rozgar and Karobar Mission starts online services for job seekers and employers Charanjit Singh Channi – ਪੰਜਾਬ ਸਰਕਾਰ ਨੇ ਖੋਲ੍ਹੀ ਨੌਕਰੀਆਂ ਦੀ ਪੋਟਲੀ, ਅਪਲਾਈ ਕਰਨ ਲਈ ਵੈੱਬ ਲਿੰਕ ਸ਼ੁਰੂ, Punjab Punjabi News

Must read


ਪੰਜਾਬ ਸਰਕਾਰ ਨੇ ਕੋਵਿਡ ਮਹਾਂਮਾਰੀ ਦੇ ਮੱਦੇਨਜ਼ਰ ਘਰ-ਘਰ ਰੁਜ਼ਗਾਰ ਅਤੇ ਕਰੋਬਾਰ ਮਿਸਨ ਨੂੰ ਡਿਜੀਟਲ ਮਾਧਿਅਮ ਰਾਹੀਂ ਚਲਾਉਣ ਦਾ ਫ਼ੈਸਲਾ ਕੀਤਾ ਹੈ। ਰੁਜ਼ਗਾਰ ਉਤਪਤੀ ਤੇ ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅਰਥ ਵਿਵਸਥਾ ਦੇ ਖੁੱਲ੍ਹਣ ਅਤੇ ਲਾਕਡਾਊਨ ਦੀਆਂ ਬੰਦਿਸ਼ਾਂ ਵਿੱਚ ਢਿੱਲ ਦੇ ਨਾਲ ਨੌਕਰੀ ਤਲਾਸ਼ ਰਹੇ ਨੌਜਵਾਨਾਂ ਅਤੇ ਨਿਯੋਜਕ (ਕੰਮ ਦੇਣ ਵਾਲੇ) ਦੋਹਾਂ ਦੇ ਫ਼ਾਇਦੇ ਲਈ ਰੁਜ਼ਗਾਰ ਉੱਤਪਤੀ ਤੇ ਹੁਨਰ ਵਿਕਾਸ ਅਤੇ ਸਿਖਲਾਈ ਵਾਸਤੇ ਵਧੇਰੇ ਸਰਗਰਮ ਪਹੁੰਚ ਅਪਣਾਉਣ ਦੀ ਲੋੜ ਹੈ। ਇਸ ਗੱਲ ਨੂੰ ਧਿਆਨ ‘ਚ ਰੱਖਦਿਆਂ ਪੰਜਾਬ ਸਰਕਾਰ ਨੇ ਡੀ.ਬੀ.ਈ.ਈਜ਼ ਰਾਹੀਂ ਆਨਲਾਈਨ ਸੇਵਾਵਾਂ ਪ੍ਰਦਾਨ ਕਰਨ ਦਾ ਫੈਸਲਾ ਲਿਆ ਹੈ।
 

ਮੰਤਰੀ ਨੇ ਦੱਸਿਆ ਕਿ ਹਰੇਕ ਜ਼ਿਲ੍ਹੇ ਦੇ ਡਿਸਟ੍ਰਿਕਟ ਬਿਊਰੋ ਆਫ਼ ਇੰਪਲਾਇਮੈਂਟ ਐਂਡ ਇੰਟਰਪ੍ਰਾਇਜ਼ ਨੇ ਨੌਕਰੀਆਂ ਤਲਾਸ਼ ਰਹੇ ਪੜ੍ਹੇ-ਲਿਖੇ/ਘੱਟ ਪੜ੍ਹੇ-ਲਿਖੇ ਬੇਰੁਜਗਾਰ ਨੌਜਵਾਨਾਂ ਦੀ ਰਜਿਸਟ੍ਰੇਸ਼ਨ ਲਈ ਆਨਲਾਈਨ ਵੈੱਬ ਲਿੰਕ ਸ਼ੁਰੂ ਕੀਤਾ ਹੈ। ਇਸੇ ਤਰ੍ਹਾਂ ਕੰਮ ਲਈ ਕਰਮਚਾਰੀਆਂ ਦੀ ਭਾਲ ਕਰ ਰਹੇ ਨਿਯੋਜਕਾਂ ਦੀ ਰਜਿਸਟ੍ਰੇਸ਼ਨ ਲਈ ਵੀ ਵੈਬ ਲਿੰਕ ਤਿਆਰ ਕੀਤਾ ਗਿਆ ਹੈ। 
 

ਉਨ੍ਹਾਂ ਦੱਸਿਆ ਬੀਡੀਪੀਓਜ਼, ਸਰਪੰਚਾਂ, ਪੰਚਾਇਤ ਸੱਕਤਰਾਂ ਆਦਿ ਦੁਆਰਾ ਘੋਸ਼ਣਾਵਾਂ ਨਾਲ ਸਿੱਖਿਆ/ਤਕਨੀਕੀ ਸੰਸਥਾਵਾਂ, ਸੀ.ਐਸ.ਸੀ/ਵੀ.ਐਲ.ਈ.ਐਸ ਜ਼ਰੀਏ ਨੌਕਰੀ ਤਲਾਸ਼ ਰਹੇ ਨੌਜਵਾਨਾਂ ਤਕ ਪਹੁੰਚ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਉਦਯੋਗ, ਕਿਰਤ, ਸਿਹਤ, ਤਕਨੀਕੀ ਸਿੱਖਿਆ, ਸਹਿਕਾਰਤਾ, ਰੱਖਿਆ ਭਲਾਈ ਵਿਭਾਗ ਦੇ ਸਹਿਯੋਗ ਨਾਲ ਰੁਜ਼ਗਾਰ ਦਾਤਿਆਂ ਦੀ ਭਾਲ ਕੀਤੀ ਜਾ ਰਹੀ ਹੈ।
 

ਚੰਨੀ ਨੇ ਕਿਹਾ ਕਿ ਇਸੇ ਤਰ੍ਹਾਂ ਵਿਭਾਗ ਹਰ ਜ਼ਿਲ੍ਹੇ ਦੇ ਬੇਰੁਜਗਾਰ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਸਬੰਧੀ ਆਨ ਲਾਈਨ ਸਹਾਇਤਾ ਵੀ ਪ੍ਰਦਾਨ ਕਰ ਰਿਹਾ ਹੈ ਅਤੇ ਸਵੈ-ਰੁਜ਼ਗਾਰ ਦੀ ਤਲਾਸ਼ ਕਰ ਰਹੇ ਬੇਰੁਜਗਾਰਾਂ ਦੀ ਰਜਿਸਟ੍ਰੇਸਨ ਲਈ ਲਿੰਕ ਤਿਆਰ ਕੀਤਾ ਗਿਆ ਹੈ। ਇਹ ਲਿੰਕ ਜ਼ਿਲ੍ਹੇ ਵਿਚ ਚੱਲ ਰਹੀਆਂ ਲੋਨ ਸਕੀਮਾਂ ਵਿੱਚ ਬਿਨੈਕਾਰ ਦੀ ਰੁਚੀ ਰਜਿਸਟਰ ਕਰਨ ਦੀ ਸਹੂਲਤ ਪ੍ਰਦਾਨ ਕਰਦਾ ਹੈ। ਇਨ੍ਹਾਂ ਸਕੀਮਾਂ ਵਿੱਚ ਭਾਰਤ ਸਰਕਾਰ, ਪੰਜਾਬ ਸਰਕਾਰ ਅਤੇ ਲੀਡ ਬੈਂਕ ਦੀਆਂ ਸਵੈ-ਰੋਜ਼ਗਾਰ  ਸਕੀਮਾਂ ਸ਼ਾਮਲ ਹਨ।
 

ਰੁਜ਼ਗਾਰ ਉੱਤਪਤੀ ਤੇ ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਦੇ ਸਕੱਤਰ ਰਾਹੁਲ ਤਿਵਾੜੀ ਨੇ ਰੁਜ਼ਗਾਰ ਉਤਪਤੀ ਤੇ ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਦੀਆਂ ਆਨਲਾਈਨ ਪਹਿਲਕਦਮੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀਬੀਈਈਜ ਨੇ ਨੌਕਰੀ ਲਈ ਸਹਾਇਤਾ, ਕਰੀਅਰ ਕੌਂਸਲਿੰਗ, ਸਵੈ ਰੁਜਗਾਰ, ਮੈਨੂਅਲ ਰਜਿਸਟ੍ਰੇਸਨ ਅਤੇ ਪੁੱਛਗਿੱਛ ਲਈ ਇੱਕ ਮੋਬਾਈਲ ਹੈਲਪਲਾਈਨ ਵੀ ਸ਼ੁਰੂ ਕੀਤੀ ਹੈ। ਉਕਤ ਵਿਅਕਤੀ ਸਰਕਾਰੀ ਕੰਮਕਾਜ ਦੇ ਦਿਨਾਂ ਦੌਰਾਨ ਸਵੇਰੇ 9 ਵਜੇ ਤੋਂ ਸਾਮ 5 ਵਜੇ ਦੇ ਵਿਚਕਾਰ ਜ਼ਿਲ੍ਹਾ ਜਾਂ ਮੁੱਖ ਦਫਤਰ ਦੀ ਹੈਲਪਲਾਈਨ ’ਤੇ ਕਾਲ ਕਰ ਸਕਦੇ ਹਨ।
 

ਉਨ੍ਹਾਂ ਕਿਹਾ ਕਿ ਨੌਕਰੀਆਂ ਤਲਾਸ਼ ਰਹੇ ਨੌਜਵਾਨ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ ਲਈ ਅਪਲਾਈ ਕਰਨ ਵਾਸਤੇ www.pgrkam.com  ’ਤੇ ਵੀ ਰਜਿਸਟਰ ਕਰ ਸਕਦੇ ਹਨ ਅਤੇ ਆਪਣੀ ਪ੍ਰੋਫਾਈਲ ਤਿਆਰ ਕਰ ਸਕਦੇ ਹਨ।



News Source link

- Advertisement -

More articles

- Advertisement -

Latest article