ਫੋਰਬਸ ਨੇ ਦੁਨੀਆਂ ‘ਚ ਸਭ ਤੋਂ ਵੱਧ ਕਮੀਆ ਕਰਨ ਵਾਲੀ ਸੈਲੀਬ੍ਰਿਟੀਜ਼ 2020 ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ‘ਚ ਇਸ ਵਾਰ ਅਕਸ਼ੇ ਕੁਮਾਰ ਵੀ ਸ਼ਾਮਲ ਹਨ। ਇਸ ਸਾਲ ਦੀ 100 ਲੋਕਾਂ ਦੀ ਸੂਚੀ ਵਿੱਚ ਅਕਸ਼ੇ ਕੁਮਾਰ 365 ਕਰੋੜ ਰੁਪਏ ਦੀ ਕਮਾਈ ਨਾਲ 52ਵੇਂ ਸਥਾਨ ਨੰਬਰ ‘ਤੇ ਹਨ। ਹਾਲਾਂਕਿ, ਪਿਛਲੇ ਸਾਲ ਨਾਲੋਂ ਉਨ੍ਹਾਂ ਦੀ ਰੈਂਕਿੰਗ ਥੋੜੀ ਘੱਟ ਗਈ ਹੈ। ਪਿਛਲੇ ਸਾਲ ਅਕਸ਼ੇ ਕੁਮਾਰ 490 ਕਰੋੜ ਦੀ ਕੁੱਲ ਕਮਾਈ ਨਾਲ 33 ਵੇਂ ਨੰਬਰ ‘ਤੇ ਸਨ।
ਦੱਸ ਦੇਈਏ ਕਿ ਫ਼ੋਰਬਸ ਨਾਲ ਇਂਕ ਇੰਟਰਵਿਊ ਦੌਰਾਨ ਅਕਸ਼ੈ ਨੇ ਆਪਣੀ ਸਫਲਤਾ ‘ਤੇ ਕਿਹਾ, “ਤੁਹਾਨੂੰ ਸਮੇਂ ਦੇ ਨਾਲ ਆਪਣੇ ਆਪ ਨੂੰ ਬਦਲਣਾ ਪਵੇਗਾ। ਅੱਜ ਫ਼ਿਲਮਾਂ ਦੀਆਂ ਕਹਾਣੀਆਂ ਬਦਲ ਗਈਆਂ ਹਨ, ਦਰਸ਼ਕ ਬਦਲ ਗਏ ਹਨ, ਇੱਥੋਂ ਤਕ ਕਿ ਚੈੱਕ ‘ਚ ਜ਼ੀਰੋ ਵੀ ਬਦਲ ਗਏ ਹਨ। ਸਭ ਕੁਝ ਬਦਲ ਰਿਹਾ ਹੈ। ਇਹ ਮੇਰੀ ਸਫਲਤਾ ਦੀ ਕੁੰਜੀ ਹੈ।”
ਅਕਸ਼ੇ ਨੇ ਕਿਹਾ ਸੀ, “ਪਹਿਲਾਂ ਮੈਂ ਫਿਲਮਾਂ ‘ਚ ਸਿਰਫ ਪੈਸਿਆਂ ਲਈ ਆਇਆ ਸੀ, ਪਰ ਹੁਣ ਪੈਸਾ ਕਮਾਉਣ ਤੋਂ ਬਾਅਦ ਮੈਂ ਆਪਣੇ ਆਪ ਨੂੰ ਇੱਕ ਚੰਗੇ ਅਭਿਨੇਤਾ ਵਜੋਂ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ।”
ਦੱਸ ਦੇਈਏ ਕਿ ਅਕਸ਼ੇ ਜਿੰਨਾ ਜ਼ਿਆਦਾ ਕਮਾਈ ਕਰਦੇ ਹਨ, ਓਨਾ ਹੀ ਜ਼ਿਆਦਾ ਦਾਨ ਵੀ ਕਰਦੇ ਹਨ। ਹਾਲ ਹੀ ਵਿੱਚ ਅਕਸ਼ੇ ਨੇ ਕੋਰੋਨਾ ਕਾਰਨ ਦੇਸ਼ ਵਿੱਚ ਆਈਆਂ ਮੁਸ਼ਕਲਾਂ ‘ਚ ਸਹਾਇਤਾ ਲਈ ਖੁੱਲ੍ਹ ਕੇ ਦਾਨ ਕੀਤਾ ਹੈ। ਇਸ ਦੇ ਨਾਲ ਹੀ ਉਹ ਦਿਹਾੜੀਦਾਰ ਮਜ਼ਦੂਰਾਂ, ਕੋਰੋਨਾ ਵਾਰੀਅਰਜ਼ ਦੀ ਵੀ ਮਦਦ ਕਰ ਰਹੇ ਹਨ।
ਹਾਲ ਹੀ ਵਿਚ ਸਰਕਾਰ ਲਈ ਇਕ ਇਸ਼ਤਿਹਾਰ ਸ਼ੂਟ ਕੀਤਾ ਗਿਆ ਸੀ। ਹੁਣ ਇਸ ਨੂੰ ਜਾਰੀ ਕੀਤਾ ਗਿਆ ਹੈ। ਇਸ ਇਸ਼ਤਿਹਾਰ ‘ਚ ਅਕਸ਼ੇ ਨੇ ਕੰਮ ‘ਤੇ ਪਰਤਣ ਵਾਲਿਆਂ ਨੂੰ ਕੋਰੋਨਾ ਵਾਇਰਸ ਤੋਂ ਸਾਵਧਾਨੀ ਵਰਤਣ ਦੇ ਕਈ ਤਰੀਕੇ ਦੱਸੇ ਹਨ।