13.5 C
Patiāla
Tuesday, December 6, 2022

Amit Shah virtual rally today in view of Bihar assembly elections – ਅਮਿਤ ਸ਼ਾਹ ਅੱਜ ਡਿਜ਼ੀਟਲ ਰੈਲੀ ਨਾਲ ਭਾਜਪਾ ਦੀ ਚੋਣ ਮੁਹਿੰਮ ਦੀ ਕਰਨਗੇ ਸ਼ੁਰੂਆਤ, India Punjabi News

Must read


ਬਿਹਾਰ ‘ਚ ਇਸ ਸਾਲ ਦੇ ਅਖੀਰ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 2020 ਲਈ ਭਾਜਪਾ ਅੱਜ ਐਤਵਾਰ ਤੋਂ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਰਹੀ ਹੈ। ਇਸ ਕੜੀ ‘ਚ ਐਤਵਾਰ ਨੂੰ ਦੇਸ਼ ਦੇ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਅਮਿਤ ਸ਼ਾਹ ਡਿਜ਼ੀਟਲ ਰੈਲੀ ਰਾਹੀਂ ਚੋਣ ਮੁਹਿੰਮ ਦੀ ਸ਼ੁਰੂਆਤ ਕਰਨਗੇ।
 

ਪਾਰਟੀ ਨੇ ਇਸ ਅਮਿਤ ਸ਼ਾਹ ਪ੍ਰੋਗਰਾਮ ਦਾ ਨਾਂਅ ‘ਜਨਸੰਵਾਦ’ ਰੱਖਿਆ ਹੈ, ਪਰ ਇਸ ਦਾ ਉਦੇਸ਼ ਚੋਣਾਂ ਦੀ ਪੂਰੀ ਤਿਆਰੀ ਲਈ ਸ਼ੁਰੂਆਤ ਕਰਨਾ ਹੈ। ਭਾਜਪਾ ਨੇ ਦੇਸ਼ ‘ਚ ਪਹਿਲੀ ਵਾਰ ਆਯੋਜਿਤ ਕੀਤੀ ਜਾ ਰਹੀ ਇਸ ਡਿਜ਼ੀਟਲ ਰੈਲੀ ਨੂੰ ਅਸਲ ਰੂਪ ਦੇਣ ਲਈ ਪੂਰੀ ਤਿਆਰੀ ਕੀਤੀ ਹੈ ਅਤੇ ਕੋਸ਼ਿਸ਼ ਹੈ ਕਿ ਬੂਥ ਪੱਧਰ ਤੋਂ ਲੈ ਕੇ ਸੂਬਾ ਪੱਧਰ ਤਕ ਦੇ ਆਗੂਆਂ ਨੂੰ ਇਸ ਨਾਲ ਜੋੜਿਆ ਜਾ ਸਕੇ।
 

72 ਹਜ਼ਾਰ ਐਲਈਡੀ ਸਕ੍ਰੀਨ
ਭਾਜਪਾ ਦੀ ਇਸ ਵਰਚੁਅਲ ਰੈਲੀ ਨੂੰ ਅਸਲ ਰੂਪ ਦੇਣ ਲਈ ਪਾਰਟੀ ਨੇ ਵਿਸ਼ੇਸ਼ ਤਿਆਰੀਆਂ ਕੀਤੀਆਂ ਹਨ। ਇਸ ਰੈਲੀ ‘ਚ ਉਹ ਸਭ ਕੁਝ ਹੋਵੇਗਾ ਜੋ ਆਮ ਤੌਰ ‘ਤੇ ਚੋਣ ਰੈਲੀਆਂ ਵਿੱਚ ਵੇਖਿਆ ਜਾਂਦਾ ਹੈ, ਪਰ ਫ਼ਰਕ ਸਿਰਫ਼ ਇਹੀ ਹੋਵੇਗਾ ਕਿ ਇਹ ਰੈਲੀ ਮੈਦਾਨ ‘ਚ ਹੋਣ ਦੀ ਬਜਾਏ ਡਿਜ਼ੀਟਲ ਪਲੇਟਫ਼ਾਰਮ ‘ਤੇ ਹੋਵੇਗੀ। ਭਾਜਪਾ ਨੇ ਬਿਹਾਰ ਦੇ 72 ਹਜ਼ਾਰ ਬੂਥਾਂ ‘ਤੇ 72 ਹਜ਼ਾਰ ਐਲਈਡੀ ਸਕ੍ਰੀਨਾਂ ਲਗਾਈਆਂ ਹਨ। ਇਨ੍ਹਾਂ ਐਲਈਡੀ ਸਕ੍ਰੀਨ ‘ਤੇ ਉਹ ਲੋਕ ਕੇਂਦਰੀ ਗ੍ਰਹਿ ਮੰਤਰੀ ਨੂੰ ਸੁਣਨਗੇ, ਜਿਨ੍ਹਾਂ ਕੋਲ ਸਮਾਰਟ ਫ਼ੋਨ ਨਹੀਂ ਹਨ।

 

ਅਸਲ ਰੈਲੀ ਵਰਗੀ ਹੋਵੇਗੀ ਵਰਚੁਅਲ ਰੈਲੀ
ਭਾਵੇਂ ਇਹ ਰੈਲੀ ਵਰਚੁਅਲ ਆਯੋਜਿਤ ਕੀਤੀ ਜਾ ਰਹੀ ਹੈ, ਪਰ ਸਭ ਕੁਝ ਅਸਲ ਰੈਲੀ ਵਾਂਗ ਹੀ ਹੋਵੇਗਾ। ਉਦਾਹਰਣ ਵਜੋਂ ਰੈਲੀ ਵਿੱਚ ਜਿਸ ਤਰੀਕੇ ਨਾਲ ਸਟੇਜ਼ ਨੂੰ ਸਜਾਇਆ ਜਾਂਦਾ ਹੈ, ਉਸੇ ਤਰ੍ਹਾਂ ਦਿੱਲੀ ਤੇ ਪਟਨਾ ਦੇ ਮੰਚਾਂ ਨੂੰ ਸਜਾਇਆ ਜਾਵੇਗਾ। ਉਸ ਪਲੇਟਫ਼ਾਰਮ ਦੇ ਪ੍ਰੋਟੋਕੋਲ ਅਨੁਸਾਰ ਛੋਟੇ ਤੋਂ ਵੱਡੇ ਨੇਤਾ ਵੀ ਬੈਠਣਗੇ। ਰੈਲੀ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਰਿਸੈਪਸ਼ਨ ਪ੍ਰੋਗਰਾਮ ਵੀ ਆਯੋਜਿਤ ਕੀਤਾ ਜਾਵੇਗਾ। ਇਹ ਸਭ ਵਰਚੁਅਲ ਆਯੋਜਿਤ ਕੀਤਾ ਜਾਵੇਗਾ। ਇਸ ਰੈਲੀ ਵਿੱਚ ਬਿਹਾਰ ਦੇ 5 ਕੇਂਦਰੀ ਪੱਧਰੀ ਨੇਤਾ, ਜਿੱਥੇ ਅਮਿਤ ਸ਼ਾਹ ਹੋਣਗੇ, ਉੱਥੇ ਬੈਠਣਗੇ। ਉੱਥੇ ਹੀ ਬਿਹਾਰ ਦੇ ਪਟਨਾ ‘ਚ ਬਣਾਏ ਜਾਣ ਵਾਲੇ ਮੰਚ ‘ਤੇ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ, ਸੰਜੇ ਜੈਸਵਾਲ ਸਰੀਖੇ ਬੈਠਣਗੇ।

 

ਜਾਰੀ ਕੀਤਾ ਰੈਲੀ ਦਾ ਲਿੰਕ
ਬਿਹਾਰ ਭਾਜਪਾ ਨੇ ਵੀ ਇਸ ਰੈਲੀ ‘ਚ ਸ਼ਾਮਲ ਹੋਣ ਲਈ ਵੱਖੋ-ਵੱਖਰੇ ਸੋਸ਼ਲ ਮੀਡੀਆ ਉੱਤੇ ਲਿੰਕ ਜਾਰੀ ਕੀਤੇ ਹਨ। ਸੰਜੇ ਜੈਸਵਾਲ ਵੱਲੋਂ ਜਾਰੀ ਕੀਤੇ ਲਿੰਕ ਵਿੱਚ ਲਿਖਿਆ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦਾ ‘ਬਿਹਾਰ ਜਨਸੰਵਾਦ’ ਪ੍ਰੋਗਰਾਮ ਵੇਖਣ ਲਈ 7 ਜੂਨ ਐਤਵਾਰ ਨੂੰ ਸ਼ਾਮ 4 ਵਜੇ ਫ਼ੇਸਬੁੱਕ ਲਿੰਕ https://fb.com/BJP4Bihar ਅਤੇ ਯੂਟਿਊਬ ਲਿੰਕ https://bit.ly/AmitShahBiharJune7 ‘ਤੇ ਜਾਓ।

News Source link

- Advertisement -

More articles

- Advertisement -

Latest article