ਨਿਊਯਾਰਕ, 25 ਮਾਰਚ
ਰੂਸੀ ਫੌਜ ਦੇ ਜਨਰਲ ਸਟਾਫ਼ ਦੇ ਉੱਪ ਮੁਖੀ ਨੇ ਅੱਜ ਕਿਹਾ ਕਿ ਯੂਕਰੇਨ ਵਿੱਚ ਹੁਣ ਤੱਕ ਉਨ੍ਹਾਂ ਦੇ 1351 ਜਵਾਨ ਸ਼ਹੀਦ ਹੋਏ ਹਨ। ਕਰਨਲ ਜਨਰਲ ਸਰਗੇਈ ਰੁਦਸਕੋਈ ਨੇ ਅੱਜ ਕਿਹਾ ਕਿ ਇਸ ਜੰਗ ਦੌਰਾਨ 3825 ਰੂਸੀ ਜਵਾਨ ਜ਼ਖ਼ਮੀ ਹੋਏ ਹਨ। ਜ਼ਿਕਰਯੋਗ ਹੈ ਕਿ ਬੀਤੇ ਦਿਨ ਨਾਟੋ ਨੇ ਦਾਅਵਾ ਕੀਤਾ ਸੀ ਕਿ ਇਸ ਜੰਗ ਦੌਰਾਨ ਰੂਸ ਦੇ 7 ਤੋਂ 15 ਹਜ਼ਾਰ ਰੂਸੀ ਜਵਾਨ ਹਲਾਕ ਹੋਏ ਹਨ।