30.6 C
Patiāla
Saturday, April 20, 2024

ਜੰਮੂ ਕਸ਼ਮੀਰ ਵਿਚ ਭੂਚਾਲ ਦੇ ਝਟਕੇ

Must read


ਸ੍ਰੀਨਗਰ: ਜੰਮੂ ਕਸ਼ਮੀਰ ਵਿਚ ਅੱਜ 5.7 ਤੀਬਰਤਾ ਦਾ ਭੂਚਾਲ ਆਇਆ। ਅਧਿਕਾਰੀਆਂ ਨੇ ਦੱਸਿਆ ਕਿ ਭੂਚਾਲ ਕਾਰਨ ਚਰਾਰ-ਏ-ਸ਼ਰੀਫ਼ ਵਿਚ ਸਥਿਤ ਇਕ ਸੂਫੀ ਦਰਗਾਹ ਦਾ ਮੀਨਾਰ ਨੁਕਸਾਨਿਆ ਗਿਆ ਜਦਕਿ ਇਸ ਦੌਰਾਨ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਦੀ ਕੋਈ ਖ਼ਬਰ ਨਹੀਂ ਹੈ। ਉਨ੍ਹਾਂ ਦੱਸਿਆ ਕਿ ਸਵੇਰੇ 9.45 ਵਜੇ ਆਏ ਭੂਚਾਲ ਦਾ ਕੇਂਦਰ ਅਫ਼ਗਾਨਿਸਤਾਨ-ਤਾਜਿਕਿਸਤਾਨ ਸਰਹੱਦ ‘ਤੇ ਸਥਿਤ ਹਿੰਦੂਕੁਸ਼ ਸੀ। ਜੰਮੂ ਕਸ਼ਮੀਰ ਵਿਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨਾਲ ਫੋਨ ‘ਤੇ ਗੱਲਬਾਤ ਕੀਤੀ ਅਤੇ ਭੂਚਾਲ ਤੋਂ ਬਾਅਦ ਦੇ ਹਾਲਾਤ ਦਾ ਜਾਇਜ਼ਾ ਲਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨੇ ਸਿਨਹਾ ਨਾਲ ਗੱਲਬਾਤ ਕਰ ਕੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਲੋਕਾਂ ਦਾ ਹਾਲ ਜਾਣਿਆ। ਅਧਿਕਾਰੀਆਂ ਨੇ ਦੱਸਿਆ ਕਿ ਭੂਚਾਲ 36.34 ਡਿਗਰੀ ਉੱਤਰੀ ਵਿਥਕਾਰ ਅਤੇ 71.05 ਡਿਗਰੀ ਪੂਰਬੀ ਲੰਬਕਾਰ ਵਿਚ 181 ਕਿਲੋਮੀਟਰ ਦੀ ਡੂੰਘਾਈ ਵਿਚ ਆਇਆ। ਭੂਚਾਲ ਦੇ ਝਟਕੇ ਮਹਿਸੂਸ ਹੋਣ ਤੋਂ ਬਾਅਦ ਲੋਕ ਆਪੋ-ਆਪਣੇ ਘਰਾਂ ਤੋਂ ਬਾਹਰ ਨਿਕਲ ਆਏ। ਉਨ੍ਹਾਂ ਦੱਸਿਆ ਕਿ ਭੂਚਾਲ ਕਾਰਨ ਕੇਂਦਰੀ ਕਸ਼ਮੀਰ ਦੇ ਬੜਗਾਮ ਜ਼ਿਲ੍ਹੇ ਵਿਚ ਸਥਿਤ ਚਰਾਰ-ਏ-ਸ਼ਰੀਫ ਵਿਚ ਸਥਿਤ ਸ਼ੇਖ ਨੂਰ-ਉਦ-ਦੀਨ ਨੂਰਾਨੀ ਦੀ ਪ੍ਰਸਿੱਧ ਦਰਗਾਹ, ਜਿਸ ਨੂੰ ‘ਨੰਦ ਰਿਸ਼ੀ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਦਾ ਮੀਨਾਰ ਨੁਕਸਾਨਿਆ ਗਿਆ ਜਦਕਿ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੀਨਾਰ ਦੀ ਮੁਰੰਮਤ ਦਾ ਕੰਮ ਬਾਅਦ ਦੁਪਹਿਰ ਸ਼ੁਰੂ ਹੋ ਗਿਆ। -ਪੀਟੀਆਈ

ਪਾਕਿਸਤਾਨ ਵਿਚ 5.9 ਤੀਬਰਤਾ ਦਾ ਭੂਚਾਲ

ਇਸਲਾਮਾਬਾਦ: ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਸਣੇ ਕਈ ਸ਼ਹਿਰਾਂ ਵਿਚ ਅੱਜ 5.9 ਤੀਬਰਤਾ ਦਾ ਭੂਚਾਲ ਆਇਆ। ਕੌਮੀ ਭੂਚਾਲ ਨਿਗਰਾਨੀ ਕੇਂਦਰ ਅਨੁਸਾਰ ਭੂਚਾਲ ਦਾ ਕੇਂਦਰ ਅਫ਼ਗਾਨਿਸਤਾਨ ਵਿਚ ਹਿੰਦੂਕੁਸ਼ ਖੇਤਰ ‘ਚ 210 ਕਿਲੋਮੀਟਰ ਦੀ ਡੂੰਘਾਈ ਵਿਚ ਸੀ। ਇਸਲਾਮਾਬਾਦ, ਰਾਵਲਪਿੰਡੀ, ਪਿਸ਼ਾਵਰ, ਨੌਸ਼ਹਿਰਾ, ਗਿਲਗਿਤ, ਖੈਬਰ, ਦੀਰ, ਐਬਟਾਬਾਦ, ਮਿੰਗੋਰਾ, ਕੋਹਾਟ ਸਣੇ ਦੇਸ਼ ਦੇ ਕਈ ਹੋਰ ਹਿੱਸਿਆਂ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦੌਰਾਨ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ। -ਪੀਟੀਆਈ



News Source link

- Advertisement -

More articles

- Advertisement -

Latest article