33.7 C
Patiāla
Friday, April 19, 2024

ਕੈਨੇਡਾ ’ਚ ਟਰੱਕਾਂ ਵਾਲਿਆਂ ਦੇ ਪ੍ਰਦਰਸ਼ਨ ਨੂੰ ਅਮਰੀਕਾ ਤੋਂ ਮਿਲ ਰਿਹੈ ਸਮਰਥਨ, ਪ੍ਰਦਰਸ਼ਨਕਾਰੀ ਹਿੰਸਕ ਹੋਣ ਲੱਗੇ: ਪੁਲੀਸ

Must read


ਓਟਵਾ, 4 ਫਰਵਰੀ

ਓਟਵਾ ਪੁਲੀਸ ਸੈਂਕੜੇ ਟਰੱਕ ਚਾਲਕਾਂ ਵੱਲੋਂ ਵਧਦੇ ਖਤਰਨਾਕ ਵਿਰੋਧ ਨੂੰ ਰੋਕਣ ਲਈ ਦ੍ਰਿੜ ਹੈ। ਕੋਵਿਡ-19 ਵੈਕਸੀਨ ਦੇ ਆਦੇਸ਼ਾਂ ਨੂੰ ਖਤਮ ਕਰਨ ਦੀ ਮੰਗ ਲਈ ਅੱਠ ਦਿਨਾਂ ਤੋਂ ਕੈਨੇਡੀਅਨ ਰਾਜਧਾਨੀ ਦੇ ਕੇਂਦਰ ਨੂੰ ਜਾਮ ਕਰ ਦਿੱਤਾ ਗਿਆ ਹੈ। ਪੁਲੀਸ ਮੁਤਾਬਕ ਇਸ ਨਾਕਾਬੰਦੀ ਨੂੰ ਅਮਰੀਕਾ ਤੋਂ ਟਰੱਕ ਚਾਲਕਾਂ ਦੇ ਸਮਰਥਕਾਂ ਵੱਲੋਂ ਫੰਡਿੰਗ ਕੀਤੀ ਜਾ ਰਹੀ ਹੈ। ਓਟਵਾ ਦੇ ਪੁਲੀਸ ਮੁਖੀ ਪੀਟਰ ਸਲੋਲੀ ਨੇ ਕਿਹਾ ਕਿ ਸੈਂਕੜੇ ਹੋਰ ਟਰੱਕ ਚਾਲਕਾਂ ਨੇ ਇਸ ਹਫਤੇ ਦੇ ਅੰਤ ਵਿੱਚ ਸ਼ਹਿਰ ਵਿੱਚ ਦਾਖਲ ਹੋਣ ਦੀ ਯੋਜਨਾ ਬਣਾਈ ਹੈ। ਸਲੋਲੀ ਕਿਹਾ ਕਿ ਉਨ੍ਹਾਂ ਤੇ ਹੋਰ ਉੱਚ ਅਧਿਕਾਰੀਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਉਨ੍ਹਾਂ ਇਸ ਪ੍ਰਦਰਸ਼ਨ ਦੀ ਤੁਲਨਾ ਅਮਰੀਕਾ ਦੀ ਸੰਸਦ ‘ਤੇ ਹੋਏ ਹਮਲੇ ਨਾਲ ਕੀਤੀ ਹੈ, ਜਦੋਂ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹਜ਼ਾਰਾਂ ਸਮਰਥਕਾਂ ਨੇ ਸੰਸਦ ਭਵਨ ਵਿੱਚ ਹਿੰਸਕ ਪ੍ਰਦਰਸ਼ਨ ਕਰਦੇ ਹੋਏ ਦਾਖਲ ਹੋ ਗੲੇ ਸਨ। ਟਰੰਪ ਨੇ ਕਿਹਾ ਕਿ ਟਰੱਕਰ ਸ਼ਾਂਤੀਪੂਰਵਕ ਪ੍ਰਦਰਸ਼ਨ ਕਰਕੇ ਖੱਬੇ ਪੱਖੀ ਜਸਟਿਨ ਟਰੂਡੋ ਦੀਆਂ ਸਖਤ ਨੀਤੀਆਂ ਦਾ ਵਿਰੋਧ ਕਰ ਰਹੇ ਹਨ। ਟਰੂਡੋ ਨੇ ਕੋਵਿਡ ਹੁਕਮਾਂ ਨਾਲ ਕੈਨੇਡਾ ਨੂੰ ਤਬਾਹ ਕਰ ਦਿੱਤਾ ਹੈ। ਓਟਵਾ ਪੁਲੀਸ ਦਾ ਦਾਅਵਾ ਹੈ ਕਿ ਕੁਝ ਪ੍ਰਦਰਸ਼ਨਕਾਰੀਆਂ ਨੇ ਖਿੜਕੀਆਂ ਤੋੜ ਦਿੱਤੀਆਂ, ਪੱਤਰਕਾਰਾਂ ਅਤੇ ਸਿਹਤ ਸੰਭਾਲ ਕਰਮਚਾਰੀਆਂ ਨੂੰ ਧਮਕਾਇਆ ਅਤੇ ਨਸਲੀ ਘੱਟ ਗਿਣਤੀਆਂ ਨਾਲ ਦੁਰਵਿਵਹਾਰ ਕੀਤਾ।



News Source link

- Advertisement -

More articles

- Advertisement -

Latest article