13.5 C
Patiāla
Monday, December 5, 2022

ਸੰਯੁਕਤ ਰਾਸ਼ਟਰ ਦੇ ਨੁਮਾਇੰਦੇ ਨੂੰ ਸ਼ਿਨਜਿਆਂਗ ਦਾ ‘ਭਰੋਸੇਯੋਗ ਦੌਰਾ’ ਕਰਨ ਦੇਵੇ ਚੀਨ: ਗੁਟੇਰੇਜ਼

Must read


ਸੰਯੁਕਤ ਰਾਸ਼ਟਰ, 6 ਫਰਵਰੀ

ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਅੰਤੋਨੀਓ ਗੁਟੇਰੇਜ਼ ਨੇ ਅੱਜ ਚੀਨ ਨੂੰ ਕਿਹਾ ਕਿ ਸੰਗਠਨ ਉਮੀਦ ਕਰਦਾ ਹੈ ਕਿ ਪੇਈਚਿੰਗ ਉਨ੍ਹਾਂ ਦੇ ਮਨੁੱਖੀ ਹੱਕ ਮੁਖੀ ਨੂੰ ਚੀਨ ਦਾ ‘ਭਰੋਸੇਯੋਗ ਦੌਰਾ’ ਕਰਨ ਦੇਵੇਗਾ। ਸੰਯੁਕਤ ਰਾਸ਼ਟਰ ਦਾ ਮਨੁੱਖੀ ਹੱਕ ਮੁਖੀ ਸ਼ਿਨਜਿਆਂਗ ਵੀ ਜਾਣਾ ਚਾਹੁੰਦਾ ਹੈ ਜਿੱਥੇ ਚੀਨ ਉਤੇ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਦੋਸ਼ ਲੱਗ ਰਹੇ ਹਨ। ਉਈਗਰ ਮੁਸਲਮਾਨਾਂ ਇਸੇ ਸੂਬੇ ਵਿਚ ਵੱਡੀ ਗਿਣਤੀ ਵਿਚ ਰਹਿੰਦੇ ਹਨ। ਗੁਟੇਰੇਜ਼ 2022 ਦੀਆਂ ਸਰਦ ਰੁੱਤ ਉਲੰਪਿਕਸ ਦੇ ਉਦਘਾਟਨੀ ਸਮਾਗਮ ਵਿਚ ਹਿੱਸਾ ਲੈਣ ਲਈ ਪੇਈਚਿੰਗ ਆਏ ਹੋਏ ਹਨ। ਉਨ੍ਹਾਂ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਤੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਵੀ ਮੁਲਾਕਾਤ ਕੀਤੀ। ਚੀਨ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਸੰਯੁਕਤ ਰਾਸ਼ਟਰ ਦੇ ਮਨੁੱਖੀ ਹੱਕ ਸੰਗਠਨ ਮੁਖੀ ਮਿਸ਼ੇਲ ਬੈਚਲੈੱਟ ਸ਼ਿਨਜਿਆਂਗ ਦਾ ਦੌਰਾ ਕਰ ਸਕਦੇ ਹਨ। ਗੁਟੇਰੇਜ਼ ਤੇ ਚੀਨ ਦੇ ਆਗੂਆਂ ਨੇ ਖੇਤਰੀ ਮੁੱਦਿਆਂ ਉਤੇ ਵੀ ਗੱਲਬਾਤ ਕੀਤੀ ਹੈ। ਇਸ ਵਿਚ ਅਫ਼ਗਾਨਿਸਤਾਨ ਦਾ ਮੁੱਦਾ ਵੀ ਸ਼ਾਮਲ ਹੈ। ਚੀਨ ਨੇ ਕਿਹਾ ਹੈ ਕਿ ਉਨ੍ਹਾਂ ਦਾ ਰੁਖ਼ ਸਪੱਸ਼ਟ ਹੈ। -ਪੀਟੀਆਈNews Source link

- Advertisement -

More articles

- Advertisement -

Latest article