ਨਵੀਂ ਦਿੱਲੀ, 4 ਫਰਵਰੀ
ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਅਮਰਪਾਲੀ ਸਮਾਰਟ ਸਿਟੀ ਡਿਵੈਲਪਰਜ਼ ਅਤੇ ਕੰਪਨੀ ਦੇ ਡਾਇਰੈਕਟਰ ਅਨਿਲ ਕੁਮਾਰ ਸ਼ਰਮਾ ਸਮੇਤ ਚਾਰ ਵਿਅਕਤੀਆਂ ਖ਼ਿਲਾਫ਼ 472 ਕਰੋੜ ਰੁਪਏ ਤੋਂ ਵੱਧ ਦੀ ਕਥਿਤ ਬੈਂਕ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕੰਪਨੀ ਨੇ ਕਥਿਤ ਤੌਰ ‘ਤੇ ਪੁਰਾਣੇ ਕਾਰਪੋਰੇਸ਼ਨ ਬੈਂਕ (ਹੁਣ ਯੂਨੀਅਨ ਬੈਂਕ ਆਫ ਇੰਡੀਆ), ਓਰੀਐਂਟਲ ਬੈਂਕ ਆਫ ਕਾਮਰਸ (ਹੁਣ ਪੰਜਾਬ ਨੈਸ਼ਨਲ ਬੈਂਕ) ਅਤੇ ਯੂਨੀਅਨ ਬੈਂਕ ਆਫ ਇੰਡੀਆ ਵਾਲੇ ਬੈਂਕਾਂ ਦੇ ਸੰਘ ਨੂੰ 472.24 ਕਰੋੜ ਰੁਪਏ ਦਾ ਨੁਕਸਾਨ ਪਹੁੰਚਾਇਆ ਹੈ। ਸੀਬੀਆਈ ਦੀ ਇਹ ਕਾਰਵਾਈ ਕਾਰਪੋਰੇਸ਼ਨ ਬੈਂਕ ਦੀ ਸ਼ਿਕਾਇਤ ‘ਤੇ ਕੀਤੀ ਹੈ।