22.5 C
Patiāla
Friday, September 13, 2024

ਸਿਹਤ ਖੇਤਰ ਲਈ ਰਾਸ਼ੀ ’ਚ 16 ਫੀਸਦ ਦਾ ਵਾਧਾ

Must read


ਨਵੀਂ ਦਿੱਲੀ, 1 ਫਰਵਰੀ

ਕੇਂਦਰੀ ਵਿੱਤ ਮੰਤਰੀ ਵੱਲੋਂ ਐਲਾਨੇ ਗਏ ਸਾਲਾਨਾ ਬਜਟ ਵਿੱਚ ਸਿਹਤ ਸੈਕਟਰ ਲਈ 86,200.65 ਕਰੋੜ ਰੁਪਏ ਅਲਾਟ ਕੀਤੇ ਗਏ ਹਨ ਜੋ ਕਿ ਵਿੱਤੀ ਵਰ੍ਹੇ 2021-22 ‘ਚ ਐਲਾਨੇ 73,931 ਕਰੋੜ ਰੁਪਏ ਤੋਂ 16 ਫੀਸਦ ਵੱਧ ਹਨ। ਇਸ ਦੇ ਨਾਲ ਹੀ ਸਰਕਾਰ ਨੇ ਕੌਮੀ ਟੈਲੀ ਮਾਨਸਿਕ ਸਿਹਤ ਪ੍ਰੋਗਰਾਮ ਅਤੇ ਕੌਮੀ ਡਿਜੀਟਲ ਸਿਹਤ ਈਕੋਸਿਸਟਮ ਲਈ ਖੁੱਲ੍ਹਾ ਪਲੈਟਫਾਰਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਕੇਂਦਰੀ ਬਜਟ ‘ਚ ਅਲਾਟ ਕੀਤੇ 86200.65 ਕਰੋੜ ਰੁਪਏ ‘ਚੋਂ 83 ਹਜ਼ਾਰ ਕਰੋੜ ਰੁਪਏ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਲਈ ਜਦਕਿ 3200 ਕਰੋੜ ਰੁਪਏ ਸਿਹਤ ਖੋਜ ਵਿਭਾਗ ਲਈ ਰੱਖੇ ਗਏ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਕਿ ਮਿਆਰੀ ਮਾਨਸਿਕ ਸਿਹਤ ਕਾਊਂਸਲਿੰਗ ਤੇ ਸੰਭਾਲ ਸੇਵਾਵਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਕੌਮੀ ਟੈਲੀ ਮਾਨਸਿਕ ਸਿਹਤ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਤਹਿਤ 23 ਟੈਲੀ ਮਾਨਸਿਕ ਸਿਹਤ ਕੇਂਦਰ ਬਣਨਗੇ, ਐੱਨਆਈਐੱਮਐੱਚਏਐੱਨਐੱਸ ਇਸ ਦਾ ਨੋਡਲ ਸੈਂਟਰ ਹੋਵੇਗਾ ਤੇ ਇੰਟਰਨੈਸ਼ਨਲ ਇੰਸਟੀਚਿਊਟ ਆਫ ਇਨਫਰਮੇਸ਼ਨ ਟੈਕਨਾਲੋਜੀ, ਬੰਗਲੂਰੂ ਇਸ ਲਈ ਤਕਨੀਕ ਮੁਹੱਈਆ ਕਰਾਏਗੀ। ਉਨ੍ਹਾਂ ਕਿਹਾ ਕਿ ਇੱਕ ਖੁੱਲ੍ਹਾ ਕੌਮੀ ਡਿਜੀਟਲ ਸਿਹਤ ਈਕੋਸਿਸਟਮ ਵੀ ਲਾਂਚ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕੇਂਦਰੀ ਸੈਕਟਰ ਯੋਜਨਾਵਾਂ ਤੇ ਪ੍ਰਾਜੈਕਟਾਂ ਲਈ ਬਜਟ 10,566 ਕਰੋੜ ਰੁਪਏ ਤੋਂ ਵਧਾ ਕੇ 15163 ਕਰੋੜ ਰੁਪਏ ਕਰ ਦਿੱਤਾ ਗਿਆ ਹੈ। -ਪੀਟੀਆਈ



News Source link

- Advertisement -

More articles

- Advertisement -

Latest article