ਨਵੀਂ ਦਿੱਲੀ, 4 ਫਰਵਰੀ
ਵਿਦੇਸ਼ ਮੰਤਰਾਲੇ ਨੇ ਅੱਜ ਕਿਹਾ ਕਿ ਸੀਨੀਅਰ ਕੂਟਨੀਤਕ ਰੀਨਤ ਸੰਧੂ ਨੂੰ ਨੀਦਰਲੈਂਡਜ਼ ਵਿਚ ਭਾਰਤ ਦੀ ਨਵੀਂ ਰਾਜਦੂਤ ਲਾਇਆ ਗਿਆ ਹੈ। ਭਾਰਤੀ ਵਿਦੇਸ਼ ਸੇਵਾ ਦੀ 1989 ਬੈਚ ਦੀ ਅਧਿਕਾਰੀ ਸੰਧੂ ਵਰਤਮਾਨ ਵਿਚ ਵਿਦੇਸ਼ ਮੰਤਰਾਲੇ ਵਿਚ ਸਕੱਤਰ (ਪੱਛਮ) ਦੇ ਰੂਪ ਵਿਚ ਕਾਰਜਸ਼ੀਲ ਹੈ। ਵਿਦੇਸ਼ ਮੰਤਰਾਲੇ ਨੇ ਇਕ ਸੰਖੇਪ ਬਿਆਨ ਵਿਚ ਕਿਹਾ ਕਿ ਸੰਧੂ ਜਲਦੀ ਹੀ ਅਹੁਦਾ ਸੰਭਾਲਣਗੇ। ਰੀਨਤ ਸੰਧੂ ਯੂਰੋਪੀ ਮੁਲਕ ਨੀਦਰਲੈਂਡਜ਼ ਵਿਚ ਭਾਰਤੀ ਦੂਤਾਵਾਸ ਵਿਚ ਪ੍ਰਦੀਪ ਕੁਮਾਰ ਰਾਵਤ ਦੀ ਥਾਂ ਲੈਣਗੇ। ਰਾਵਤ ਨੂੰ ਚੀਨ ਵਿਚ ਭਾਰਤ ਦਾ ਅਗਲਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ। -ਪੀਟੀਆਈ