ਨਵੀਂ ਦਿੱਲੀ, 4 ਫਰਵਰੀ
ਮਜ਼ਬੂਤ ਮੰੰਗ ਕਾਰਨ ਕਾਰੋਬਾਰੀਆਂ ਵੱਲੋਂ ਆਪਣੇ ਸੌਦਿਆਂ ਦਾ ਆਕਾਰ ਵਧਾਉਣ ਨਾਲ ਸ਼ੁੱਕਰਵਾਰ ਨੂੰ ਕੱਚੇ ਤੇਲ ਦੀ ਕੀਮਤ 164 ਰੁਪਏ ਦੀ ਤੇਜ਼ੀ ਨਾਲ 6805 ਰੁਪਏ ਪ੍ਰਤੀ ਬੈਰਲ ਹੋ ਗਈ। ਮਲਟੀ ਕਮੋਡਿਟੀ ਐਕਸਚੇਂਜ ਵਿਚ ਕੱਚੇ ਤੇਲ ਵਿਚ ਫਰਵਰੀ ਮਹੀਨੇ ਵਿਚ ਡਿਲਿਵਰੀ ਵਾਲੇ ਸਮਝੌਤੇ ਦਾ ਭਾਅ 164 ਰੁਪਏ ਜਾਂ 2.47 ਪ੍ਰਤੀਸ਼ਤ ਦੀ ਤੇਜ਼ੀ ਨਾਲ 6805 ਰੁਪਏ ਪ੍ਰਤੀ ਬੈਰਲ ਹੋ ਗਿਆ। ਇਸ ਵਿਚ 13789 ਲੌਟ ਲਈ ਕਾਰੋਬਾਰ ਹੋਇਆ। ਬਾਜ਼ਾਰ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਕਾਰੋਬਾਰੀਆਂ ਵੱਲੋਂ ਆਪਣੇ ਸੌਦਿਆਂ ਦਾ ਸਾਈਜ਼ ਵਧਾਉਣ ਕਾਰਨ ਵਾਇਦਾ ਕਾਰੋਬਾਰ ਵਿਚ ਕੱਚੇ ਤੇਲ ਦੀ ਕੀਮਤਾਂ ਵਿਚ ਤੇਜ਼ੀ ਆਈ। ਸੰਸਾਰ ਪੱਧਰ ਉਤੇ ਨਿਊ ਯਾਰਕ ਵਿਚ ਵੈਸਟ ਟੈਕਸਸ ਇੰਟਰਮੀਡੀਏਟ ਕੱਚੇ ਤੇਲ ਦੀ ਕੀਮਤ 0.65 ਪ੍ਰਤੀਸ਼ਤ ਦੀ ਤੇਜ਼ੀ ਨਾਲ 90.86 ਡਾਲਰ ਪ੍ਰਤੀ ਬੈਰਲ ਹੋ ਗਈ। ਜਦਕਿ ਸੰਸਾਰ ਪੱਧਰ ਉਤੇ ਪੈਮਾਨਾ ਮੰਨੇ ਜਾਣ ਵਾਲੇ ਬ੍ਰੈਂਟ ਕਰੂਡ ਦਾ ਭਾਅ 0.59 ਪ੍ਰਤੀਸ਼ਤ ਵਧ ਕੇ 91.65 ਡਾਲਰ ਪ੍ਰਤੀ ਬੈਰਲ ਹੋ ਗਿਆ। -ਪੀਟੀਆਈ