ਜਗਮੋਹਨ ਸਿੰਘ
ਰੂਪਨਗਰ, 7 ਫਰਵਰੀ
ਵਿਧਾਨ ਸਭਾ ਹਲਕਾ ਸ਼੍ਰੀ ਚਮਕੌਰ ਸਾਹਿਬ ਤੋਂ ਚੋਣ ਲੜ ਰਹੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਨੂੰਹ ਸਿਮਰਨਜੀਤ ਕੌਰ ਵੱਲੋਂ ਅੱਜ ਪਿੰਡ ਖਾਬੜਾ ਤੇ ਬਹਿਰਾਮਪੁਰ ਜ਼ਿੰਮੀਦਾਰਾ ਵਿੱਚ ਘਰ ਘਰ ਜਾ ਕੇ ਆਪਣੇ ਸਹੁਰੇ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਈ ਵੋਟਾਂ ਦੀ ਮੰਗ ਕੀਤੀ ਗਈ। ਨਵ ਵਿਆਹੀ ਦੁਲਹਨ ਦਾ ਪੇਂਡੂ ਔਰਤਾਂ ਨੇ ਭਰਵਾਂ ਸਵਾਗਤ ਕੀਤਾ ਅਤੇ ਵੋਟਾਂ ਪਾਉਣ ਦੇ ਵਾਅਦੇ ਦੇ ਨਾਲ ਨਾਲ ਵਿਆਹ ਉਪਰੰਤ ਪਹਿਲੀ ਵਾਰੀ ਘਰ ਆਉਣ ’ਤੇ ਪੰਜਾਬ ਦੇ ਰੀਤੀ ਰਿਵਾਜਾਂ ਅਨੁਸਾਰ ਸ਼ਗਨ ਵੀ ਦਿੱਤਾ।