ਕਰਾਚੀ: ਕੋਇਟਾ ਨੇੜੇ ਇਕ ਕੋਲਾ ਖਾਣ ਵਿਚ ਹੋਏ ਮਿਥੇਨ ਗੈਸ ਧਮਾਕੇ ਵਿਚ ਚਾਰ ਵਰਕਰਾਂ ਦੀ ਮੌਤ ਹੋ ਗਈ ਹੈ। ਧਮਾਕਾ ਹੋਣ ਵੇਲੇ ਸੱਤ ਵਰਕਰ ਖਾਣ ਦੇ ਅੰਦਰ ਸਨ। ਇਹ ਧਮਾਕਾ ਸਰਾ ਘਗਈ ਖਾਣ ਖੇਤਰ ਵਿਚ ਡੂੰਘੀ ਥਾਂ ‘ਤੇ ਹੋਇਆ। ਕੋਲਾ ਖਾਣ ਵਰਕਰਾਂ ਦੀ ਐਸੋਸੀਏਸ਼ਨ ਨੇ ਕਿਹਾ ਕਿ ਤਿੰਨ ਜਣਿਆਂ ਨੂੰ ਬਚਾ ਲਿਆ ਗਿਆ ਹੈ। -ਪੀਟੀਆਈ