34.1 C
Patiāla
Sunday, July 21, 2024

ਨਿਊ ਯਾਰਕ ’ਚ ਮਹਾਤਮਾ ਗਾਂਧੀ ਦੇ ਬੁੱਤ ਦੀ ਭੰਨ੍ਹ-ਤੋੜ

Must read

ਨਿਊ ਯਾਰਕ ’ਚ ਮਹਾਤਮਾ ਗਾਂਧੀ ਦੇ ਬੁੱਤ ਦੀ ਭੰਨ੍ਹ-ਤੋੜ


ਨਿਊ ਯਾਰਕ: ਨਿਊ ਯਾਰਕ ਦੇ ਮੈਨਹੱਟਨ ਲਾਗੇ ਮਹਾਤਮਾ ਗਾਂਧੀ ਦੇ ਇਕ ਬੁੱਤ ਦੀ ਭੰੰਨ੍ਹ-ਤੋੜ ਕੀਤੀ ਗਈ ਹੈ। ਭਾਰਤੀ ਦੂਤਾਵਾਸ ਨੇ ਇਸ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ। ਇਸ ਘਟਨਾ ਨਾਲ ਭਾਰਤੀ ਭਾਈਚਾਰਾ ਵੀ ਨਿਰਾਸ਼ ਹੈ। ਇਹ ਘਟਨਾ ਸ਼ਨਿਚਰਵਾਰ ਸਵੇਰੇ ਵਾਪਰੀ ਜਦ ਬੁੱਤ ਨੂੰ ਕੁਝ ਅਣਪਛਾਤਿਆਂ ਨੇ ਨੁਕਸਾਨ ਪਹੁੰਚਾਇਆ। ਨਿਊ ਯਾਰਕ ਦੇ ਭਾਰਤੀ ਦੂਤਾਵਾਸ ਨੇ ਕਿਹਾ ਮਾਮਲਾ ਸਥਾਨਕ ਪ੍ਰਸ਼ਾਸਨ ਕੋਲ ਉਠਾਇਆ ਗਿਆ ਹੈ ਤੇ ਤੁਰੰਤ ਜਾਂਚ ਮੰਗੀ ਗਈ ਹੈ। ਅੱਠ ਫੁੱਟ ਦਾ ਇਹ ਬੁੱਤ ਗਾਂਧੀ ਯਾਦਗਾਰੀ ਕੌਮਾਂਤਰੀ ਫਾਊਂਡੇਸ਼ਨ ਵੱਲੋਂ ਦਾਨ ਕੀਤਾ ਗਿਆ ਸੀ। ਇਸ ਬੁੱਤ ਤੋਂ ਦੋ ਅਕਤੂਬਰ, 1986 ਨੂੰ ਮਹਾਤਮਾ ਗਾਂਧੀ ਦੀ 117ਵੀਂ ਜੈਅੰਤੀ ਮੌਕੇ ਪਰਦਾ ਚੁੱਕਿਆ ਗਿਆ ਸੀ। ਇਸ ਬੁੱਤ ਨੂੰ ਸੰਨ 2001 ਵਿਚ ਹਟਾ ਕੇ 2002 ਵਿਚ ਕਿਸੇ ਹੋਰ ਥਾਂ ਲਾਇਆ ਗਿਆ ਸੀ। ਪਿਛਲੇ ਸਾਲ ਕੈਲੀਫੋਰਨੀਆ ਵਿਚ ਵੀ ਗਾਂਧੀ ਦੇ ਬੁੱਤ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ। -ਪੀਟੀਆਈNews Source link

- Advertisement -

More articles

- Advertisement -

Latest article