27.6 C
Patiāla
Tuesday, July 23, 2024

ਜੈਸ਼ੰਕਰ ਅੱਜ ਸ੍ਰੀਲੰਕਾਈ ਹਮਰੁਤਬਾ ਨਾਲ ਕਰਨਗੇ ਗੱਲਬਾਤ

Must read

ਜੈਸ਼ੰਕਰ ਅੱਜ ਸ੍ਰੀਲੰਕਾਈ ਹਮਰੁਤਬਾ ਨਾਲ ਕਰਨਗੇ ਗੱਲਬਾਤ


ਨਵੀਂ ਦਿੱਲੀ, 6 ਫਰਵਰੀ

ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਸੋਮਵਾਰ ਨੂੰ ਆਪਣੇ ਸ੍ਰੀਲੰਕਾਈ ਹਮਰੁਤਬਾ ਜੀ.ਐੱਲ. ਪੇਈਰਿਸ ਨਾਲ ਵਿਆਪਕ ਗੱਲਬਾਤ ਕਰਨਗੇ। ਭਾਰਤ ਵੱਲੋਂ ਆਪਣੇ ਗੁਆਂਢੀ ਮੁਲਕ ਨੂੰ 50 ਕਰੋੜ ਅਮਰੀਕੀ ਡਾਲਰ ਦੀ ਵਿੱਤੀ ਮਦਦ ਦਿੱਤੇ ਜਾਣ ਤੋਂ ਕੁਝ ਦਿਨਾਂ ਬਾਅਦ ਦੋਹਾਂ ਮੁਲਕਾਂ ਵਿਚਾਲੇ ਇਹ ਗੱਲਬਾਤ ਹੋ ਰਹੀ ਹੈ। ਵਿਦੇਸ਼ ਮੰਤਰਾਲੇ ਅਨੁਸਾਰ ਪੇਈਰਿਸ 6 ਫਰਵਰੀ ਤੋਂ 8 ਫਰਵਰੀ ਤੱਕ ਭਾਰਤ ਦੌਰੇ ‘ਤੇ ਹਨ। ਵਿਦੇਸ਼ ਮੰਤਰਾਲੇ ਅਨੁਸਾਰ ਵਿਦੇਸ਼ ਸਕੱਤਰ ਹਰਸ਼ ਵਰਧਨ ਸ਼੍ਰਿੰਗਲਾ ਵੀ ਪੇਈਰਿਸ ਨੂੰ ਮਿਲਣਗੇ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਭਾਰਤ ਨੇ ਸ੍ਰੀਲੰਕਾ ਨੂੰ ਪੈਟਰੋਲੀਅਮ ਉਤਪਾਦਾਂ ਦੀ ਖਰੀਦ ਲਈ 50 ਕਰੋੜ ਅਮਰੀਕੀ ਡਾਲਰ ਦਾ ਕਰਜ਼ਾ ਦਿੱਤਾ ਸੀ। ਸ੍ਰੀਲੰਕਾ ਵਿਦੇਸ਼ ਮੁਦਰਾ ਦੀ ਵੱਡੀ ਪੱਧਰ ‘ਤੇ ਘਾਟ ਅਤੇ ਊਰਜਾ ਸੰਕਟ ਨਾਲ ਜੂਝ ਰਿਹਾ ਹੈ। -ਪੀਟੀਆਈNews Source link

- Advertisement -

More articles

- Advertisement -

Latest article