18.9 C
Patiāla
Thursday, February 20, 2025

ਜਯੰਤ ਦਾ ਮੋਦੀ ’ਤੇ ਤਨਜ਼ ; ਭਾਜਪਾ ਲਈ ਮੌਸਮ ਖ਼ਰਾਬ, ਬਿਜਨੌਰ ’ਚ ਸੂਰਜ ਚਮਕ ਰਿਹੈ : The Tribune India

Must read


ਨੋਇਡਾ, 7 ਫਰਵਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੌਸਮ ਸਹੀ ਨਾ ਹੋਣ ਕਾਰਨ ਰੱਦ ਕੀਤੀ ਗਈ ਵਿਅਕਤੀਗਤ ਰੈਲੀ ’ਤੇ ਵਿਅੰਗ ਕਸਦਿਆਂ ਆਰਐਲਡੀ ਪ੍ਰਧਾਨ ਜਯੰਤ ਚੌਧਰੀ ਨੇ ਕਿਹਾ ਕਿ ‘ਭਾਜਪਾ ਲਈ ਹੀ ਮੌਸਮ ਖ਼ਰਾਬ ਹੈ’, ਇਸ ਲਈ ਮੋਦੀ ਖ਼ੁਦ ਨਹੀਂ ਆਏ। ਦੱਸਣਯੋਗ ਹੈ ਕਿ ਬਿਜਨੌਰ ਦੇ ਵਰਧਮਾਨ ਕਾਲਜ ਦੇ ਮੈਦਾਨ ਵਿਚ ਰੈਲੀ ਲਈ ਪ੍ਰਬੰਧ ਕੀਤੇ ਗਏ ਸਨ ਪਰ ਭਾਜਪਾ ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਖ਼ਰਾਬ ਮੌਸਮ ਕਾਰਨ ਨਹੀਂ ਪਹੁੰਚ ਸਕੇ। ਚੌਧਰੀ ਨੇ ਟਵੀਟ ਕੀਤਾ, ‘ਬਿਜਨੌਰ ਵਿਚ ਤਾਂ ਸੂਰਜ ਚਮਕ ਰਿਹੈ ਪਰ ਭਾਜਪਾ ਲਈ ਮੌਸਮ ਖ਼ਰਾਬ ਹੈ!’ ਜਯੰਤ ਨੇ ਬਿਜਨੌਰ ਦੇ ਮੌਸਮ ਬਾਰੇ ਗੂਗਲ ਦੀ ਮੌਸਮ ਰਿਪੋਰਟ ਵੀ ਸਾਂਝੀ ਕੀਤੀ ਜਿਸ ਵਿਚ ਮੌਸਮ ਸਾਫ਼ ਦੱਸਿਆ ਗਿਆ ਹੈ। -ਪੀਟੀਆਈ

 

 



News Source link

- Advertisement -

More articles

- Advertisement -

Latest article