ਬਿਜਨੌਰ, 7 ਫਰਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਸ਼ ਲਾਇਆ ਹੈ ਕਿ ਭਾਜਪਾ ਦੀਆਂ ਵਿਰੋਧੀ ਧਿਰਾਂ ਗਲਤ ਢੰਗ ਨਾਲ ਕਿਸਾਨ ਆਗੂ ਚੌਧਰੀ ਚਰਨ ਸਿੰਘ ਦੀ ਵਿਰਾਸਤ ਉਤੇ ਦਾਅਵੇ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਦ ਇਹ ਧਿਰਾਂ ਸੱਤਾ ਵਿਚ ਸਨ ਤਾਂ ਉੱਤਰ ਪ੍ਰਦੇਸ਼ ਵਿਚ ‘ਵਿਕਾਸ ਦੀ ਨਦੀ’ ਇਨ੍ਹਾਂ ਰੋਕੀ ਹੋਈ ਸੀ। ਪੱਛਮੀ ਯੂਪੀ ਦੇ ਤਿੰਨ ਜ਼ਿਲ੍ਹਿਆਂ- ਬਿਜਨੌਰ, ਮੁਰਾਦਾਬਾਦ ਤੇ ਅਮਰੋਹਾ ਲਈ ਆਨਲਾਈਨ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਸਾਨਾਂ ਨੂੰ ਬੇਨਤੀ ਕੀਤੀ ਕਿ ਉਹ ਉਨ੍ਹਾਂ ਨੂੰ ‘ਗੁਮਰਾਹ’ ਕਰਨ ਵਾਲਿਆਂ ਨੂੰ ਬਿਜਲੀ ਸਪਲਾਈ ਦੇ ਮਾਮਲੇ ਉਤੇ ਸਵਾਲ ਪੁੱਛਣ। ਮੋਦੀ ਨੇ ਆਪਣੀ ਇਹ ਪਹਿਲੀ ਹਾਈਬ੍ਰਿਡ ਰੈਲੀ ਖ਼ੁਦ ਜਾ ਕੇ ਅਤੇ ਵਰਚੁਅਲ ਢੰਗ ਨਾਲ ਕਰਨੀ ਸੀ ਪਰ ਉਹ ਖ਼ਰਾਬ ਮੌਸਮ ਕਾਰਨ ਬਿਜਨੌਰ ਨਹੀਂ ਜਾ ਸਕੇ ਤੇ ਬਾਅਦ ਵਿਚ ਰੈਲੀ ਨੂੰ ਡਿਜੀਟਲੀ ਸੰਬੋਧਨ ਕੀਤਾ। -ਏਜੰਸੀ