ਯੂਜੀਨ (ਅਮਰੀਕਾ), 17 ਜੁਲਾਈ
ਲੰਬੀ ਛਾਲ ਮਾਰਨ ਵਾਲਾ ਮੁਰਲੀ ਸ੍ਰੀਸ਼ੰਕਰ ਉਮੀਦਾਂ ’ਤੇ ਖਰਾ ਨਹੀਂ ਉਤਰਿਆ ਅਤੇ ਐਤਵਾਰ ਨੂੰ ਇੱਥੇ ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ਦੇ ਦੂਜੇ ਦਿਨ ਫਾਈਨਲ ਵਿੱਚ ਸੱਤਵੇਂ ਸਥਾਨ ’ਤੇ ਰਿਹਾ। ਫਾਈਨਲ ਵਿੱਚ ਉਸ ਦਾ ਪ੍ਰਦਰਸ਼ਨ ਉਸ ਦੇ ਸੀਜ਼ਨ ਦੇ 8.36 ਮੀਟਰ ਦੇ ਨਿੱਜੀ ਸਰਵੋਤਮ ਪ੍ਰਦਰਸ਼ਨ ਤੋਂ ਬਹੁਤ ਘੱਟ ਰਿਹਾ।
ਭਾਰਤੀਆਂ ਨਾਲ ਜੁੜੇ ਹੋਰ ਮੁਕਾਬਲਿਆਂ ਵਿੱਚ ਪਾਰੁਲ ਚੌਧਰੀ ਨੇ ਔਰਤਾਂ ਦੀ 3000 ਮੀਟਰ ਸਟੀਪਲਚੇਜ਼ ਵਿੱਚ 9:38.09 ਦਾ ਨਿੱਜੀ ਸਰਵੋਤਮ ਪ੍ਰਦਰਸ਼ਨ ਕੀਤਾ। ਉਹ ਫਾਈਨਲ ਵਿੱਚ ਥਾਂ ਬਣਾਉਣ ਵਿੱਚ ਅਸਫਲ ਰਹੀ, ਹੀਟ ਨੰਬਰ ਦੋ ਵਿੱਚ 12ਵੇਂ ਅਤੇ ਕੁੱਲ ਮਿਲਾ ਕੇ 31ਵੇਂ ਸਥਾਨ ’ਤੇ ਰਹੀ। ਪੁਰਸ਼ਾਂ ਦੀ 400 ਮੀਟਰ ਅੜਿੱਕਾ ਦੌੜ ਵਿੱਚ ਐੱਮਪੀ ਜਾਬਿਰ ਵੀ ਸੈਮੀਫਾਈਨਲ ਵਿੱਚ ਥਾਂ ਬਣਾਉਣ ਵਿੱਚ ਨਾਕਾਮ ਰਿਹਾ। ਉਹ 50.76 ਸੈਕਿੰਡ ਦੀ ਕੋਸ਼ਿਸ਼ ਨਾਲ ਹੀਟ ਦੋ ਵਿੱਚ ਸੱਤਵੇਂ ਅਤੇ ਆਖਰੀ ਸਥਾਨ ‘ਤੇ ਰਿਹਾ। ਉਹ ਪੰਜ ਹੀਟ ਵਿੱਚ ਕੁੱਲ 31ਵੇਂ ਸਥਾਨ ‘ਤੇ ਰਿਹਾ