ਕ੍ਰਿਕਟ: ਵੈੈਸਟ ਇੰਡੀਜ਼ ਖ਼ਿਲਾਫ਼ ਇੱਕ ਦਿਨਾਂ ਲੜੀ ਲਈ ਧਵਨ ਕਪਤਾਨ

0
241


ਨਵੀਂ ਦਿੱਲੀ: ਵੈਸਟ ਇੰਡੀਜ਼ ਖ਼ਿਲਾਫ਼ ਤਿੰਨ ਇੱਕ ਦਿਨਾ ਮੈਚਾਂ ਦੀ ਲੜੀ ਲਈ ਬੱਲੇਬਾਜ਼ ਸ਼ਿਖਰ ਧਵਨ ਨੂੰ ਭਾਰਤੀ ਕ੍ਰਿਕਟ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਰੈਗੂੁਲਰ ਕਪਤਾਨ ਰੋਹਿਤ ਸ਼ਰਮਾ ਦੇ ਨਾਲ ਵਿਰਾਟ ਕੋਹਲੀ, ਜਸਪ੍ਰੀਤ ਬੁਮਰਾਹ, ਹਾਰਦਿਕ ਪਾਂਡਿਆ ਅਤੇ ਰਿਸ਼ਭ ਪੰਤ ਨੂੰ ਲੜੀ ਲਈ ਆਰਾਮ ਦਿੱਤਾ ਗਿਆ ਹੈ। ਤਿੰਨ ਮੈਚਾਂ ਦੀ ਇਹ ਲੜੀ 22 ਜੁਲਾਈ ਤੋਂ ਟ੍ਰਿਨੀਦਾਦ ਦੇ ਪੋਰਟ ਆਫ ਸਪੇਨ ’ਚ ਸ਼ੁਰੂ ਹੋਵੇਗੀ। ਤਿੰਨੋਂ ਮੈਚ ਪੋਰਟ ਆਫ ਸਪੇਨ ਵਿੱਚ ਖੇਡੇ ਜਾਣਗੇ। ਭਾਰਤੀ ਕ੍ਰਿਕਟ ਬੋਰਡ ਦੀ ਸੀਨੀਅਰ ਚੋਣ ਕਮੇਟੀ ਨੇ ਇਕ ਦਿਨਾਂ ਮੈਚਾਂ ਦੀ ਲੜੀ ਲਈ 16 ਮੈਂਬਰੀ ਭਾਰਤੀ ਟੀਮ ਦੀ ਚੋਣ ਕੀਤੀ ਹੈ। ਇਕ ਦਿਨਾਂ ਮੈਚਾਂ ਦੀ ਲੜੀ ਤੋਂ ਬਾਅਦ ਭਾਰਤੀ ਟੀਮ ਵੈਸਟ ਇੰਡੀਜ਼ ਅਤੇ ਅਮਰੀਕਾ ਦੇ ਖ਼ਿਲਾਫ਼ ਪੰਜ ਟੀ-20 ਮੈਚ ਖੇਡੇਗੀ ਜਿਸ ਲਈ ਟੀਮ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ। ਵੈਸਟਇੰਡੀਜ਼ ਖ਼ਿਲਾਫ਼ ਇੱਕ ਦਿਨਾਂ ਮੈਚਾਂ ਦੀ ਲੜੀ ਲਈ ਟੀਮ ਵਿੱਚ ਸ਼ਿਖਰ ਧਵਨ (ਕਪਤਾਨ), ਰਵਿੰਦਰ ਜਡੇਜਾ (ਉਪ ਕਪਤਾਨ), ਰੁਤੂਰਾਜ ਗਾਇਕਵਾੜ, ਸ਼ੁਭਮਨ ਗਿੱਲ, ਦੀਪਕ ਹੁੱਡਾ, ਸੂਰਿਆਕੁਮਾਰ ਯਾਦਵ, ਸ਼੍ਰੇਅਸ ਅਈਅਰ, ਈਸ਼ਾਨ ਕਿਸ਼ਨ (ਵਿਕਟਕੀਪਰ), ਸੰਜੂ ਸੈਮਸਨ (ਵਿਕਟਕੀਪਰ), ਸ਼ਾਰਦੁਲ ਠਾਕੁਰ, ਯੁਜਵੇਂਦਰ ਚਾਹਲ, ਅਕਸ਼ਰ ਪਟੇਲ, ਆਵੇਸ਼ ਖਾਨ, ਪ੍ਰਸਿੱਧ ਕ੍ਰਿਸ਼ਨ, ਮੁਹੰਮਦ ਸਿਰਾਜ ਅਤੇ ਅਰਸ਼ਦੀਪ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। -ਪੀਟੀਆਈ 





News Source link

LEAVE A REPLY

Please enter your comment!
Please enter your name here