ਕੁਸ਼ਤੀ: ਸਰਿਤਾ ਤੇ ਸੁਸ਼ਮਾ ਨੂੰ ਏਸ਼ਿਆਈ ਚੈਂਪੀਅਨਸ਼ਿਪ ’ਚ ਕਾਂਸੀ ਦੇ ਤਗ਼ਮੇ

0
307


ਉਲਾਨਬਤਾਰ (ਮੰਗੋਲੀਆ): ਪਿਛਲੀ ਵਾਰ ਦੀ ਚੈਂਪੀਅਨ ਸਰਿਤਾ ਮੋਰ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਨਾ ਸਕਣ ਕਰਨ ਦੇ ਬਾਵਜੂਦ ਅੱਜ ਇੱਥੇ ਏਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਕਾਂਸੀ ਤਗ਼ਮਾ ਜਿੱਤਣ ’ਚ ਸਫ਼ਲ ਰਹੀ ਜਦਕਿ ਸੁਸ਼ਮਾ ਸ਼ੌਕੀਨ ਨੇ ਵੀ ਕਾਂਸੀ ਦਾ ਤਗ਼ਮਾ ਹਾਸਲ ਕੀਤਾ। ਵਿਸ਼ਵ ਚੈਂਪੀਅਨਸ਼ਿਪ 2021 ਦੀ ਕਾਂਸੀ ਤਗ਼ਮਾ ਜੇਤੂ ਸਰਿਤਾ ਨੇ 59 ਕਿੱਲੋ ਭਾਰ ਵਰਗ ਵਿੱਚ ਦੋ ਹਾਰਾਂ ਤੋਂ ਬਾਅਦ ਆਖ਼ਰੀ ਦੋ ਮੁਕਾਬਲੇ ਜਿੱਤ ਕੇ ਚੰਗੀ ਵਾਪਸੀ ਕੀਤੀ। ਇਸੇ ਤਰ੍ਹਾਂ ਸੁਸ਼ਮਾ ਨੇ 55 ਕਿੱਲੋ ਭਾਰ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਮਨੀਸ਼ਾ ਵੀ 50 ਕਿੱਲੋ ਭਾਰ ਵਰਗ ਵਿੱਚ ਕਾਂਸੀ ਤਗ਼ਮੇ ਦੀ ਦੌੜ ਵਿੱਚ ਸ਼ਾਮਲ ਸੀ ਪਰ ਉਹ ਤਗ਼ਮੇ ਦੇ ਮੁਕਾਬਲੇ ਵਿੱਚ ਉਜ਼ਬੇਕਿਸਤਾਨ ਦੀ ਜੈਸਮਿਨ ਇਮਾਇਵਾ ਤੋਂ ਹਾਰ ਗਈ। ਹੋਰ ਪਹਿਲਵਾਨਾਂ ’ਚੋਂ ਸੋਨਿਕਾ ਹੁੱਡਾ (68 ਕਿੱਲੋ) ਅਤੇ ਸੁਦੇਸ਼ ਕੁਮਾਰੀ (76 ਕਿੱਲੋ) ਤਗ਼ਮੇ ਵਾਲੇ ਗੇੜ ਵਿੱਚ ਨਹੀਂ ਪਹੁੰਚ ਸਕੀਆਂ। -ਪੀਟੀਆਈ





News Source link

LEAVE A REPLY

Please enter your comment!
Please enter your name here