ਮੁੰਬਈ, 8 ਅਪਰੈਲ
ਗੁਜਰਾਤ ਟਾਈਟਨਜ਼ ਨੇ ਸ਼ੁੱਭਮਨ ਗਿੱਲ ਦੀ ਲਾਜਵਾਬ ਅਰਧ ਸੈਂਕੜਾ ਪਾਰੀ ਦੀ ਬਦੌਲਤ ਅੱਜ ਇੱਥੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਰੋਮਾਂਚਕ ਮੁਕਾਬਲੇ ਵਿੱਚ ਪੰਜਾਬ ਕਿੰਗਜ਼ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ। ਪੰਜਾਬ ਕਿੰਗਜ਼ ਨੇ ਟਾਸ ਗੁਆਉਣ ਮਗਰੋਂ ਪਹਿਲਾਂ ਬੱਲੇਬਾਜ਼ੀ ਕਰਦਿਆਂ ਨੌਂ ਵਿਕਟਾਂ ’ਤੇ 189 ਦੌੜਾਂ ਬਣਾਈਆਂ। ਪੰਜਾਬ ਲਈ ਲਿਆਮ ਲਿਵਿੰਗਸਟੋਨ ਨੇ 64 ਦੌੜਾਂ ਦਾ ਯੋਗਦਾਨ ਪਾਇਆ। ਗੁਜਰਾਤ ਲਈ ਰਾਸ਼ਿਦ ਖਾਨ ਨੇ ਤਿੰਨ ਵਿਕਟਾਂ ਲਈਆਂ।
ਵਿਕਟ ਲੈਣ ਮਗਰੋਂ ਖ਼ੁਸ਼ ਹੁੰਦਾ ਹੋਇਆ ਗੁਜਰਾਤ ਟਾਈਟਨਜ਼ ਦਾ ਗੇਂਦਬਾਜ਼ ਰਾਸ਼ਿਦ ਖ਼ਾਨ। -ਫੋਟੋ: ਪੀਟੀਆਈ
ਟੀਚੇ ਦਾ ਪਿੱਛਾ ਕਰਨ ਉਤਰੀ ਗੁਜਰਾਤ ਟਾਈਟਨਜ਼ ਦੀ ਟੀਮ ਨੇ ਚਾਰ ਵਿਕਟਾਂ ਗੁਆ ਕੇ 190 ਦੌੜਾਂ ਬਣਾ ਲਈਆਂ। ਗੁਜਰਾਤ ਵੱਲੋਂ ਸ਼ੁਭਮਨ ਗਿੱਲ ਨੇ 59 ਗੇਂਦਾਂ ਵਿੱਚ 96 ਦੌੜਾਂ ਬਣਾਈਆਂ, ਪਰ ਉਹ ਸੈਂਕੜੇ ਵਾਲੀ ਪਾਰੀ ਤੋਂ ਖੁੰਝ ਗਿਆ। ਸਾਈ ਸੁਧਰਸ਼ਨ ਨੇ 35 ਅਤੇ ਹਾਰਦਕਿ ਪਾਂਡਿਆ ਨੇ 27 ਦੌੜਾਂ ਦਾ ਯੋਗਦਾਨ ਪਾਇਆ। ਪੰਜਾਬ ਵੱਲੋਂ ਕੈਗਿਸੋ ਰਬਾਡਾ ਨੇ ਦੋ ਅਤੇ ਰਾਹੁਲ ਚਾਹਰ ਨੇ ਇੱਕ ਵਿਕਟ ਲਈ।